ਆਪਣੀ ਕਿਤਾਬ ਵਿੱਚ ਮੈਂ ਇਹਨਾਂ ਸਤਰਾਂ ਥੱਲੇ ਲੀਕ ਮਾਰੀ ਹੋਈ ਹੈ । ਇਹ ਆਦਮੀ ਅਤੇ ਔਰਤ ਸ਼ਰਾਬੀਆਂ ਲਈ ਸੱਚੀਆਂ ਹਨ । ਬਹੁਤ ਵਾਰੀ ਮੈਂ ਇਸ ਸਫੇ ਨੂੰ ਖੋਲਿਆ ਹੈ ਅਤੇ ਇਸ ਪੈਰੇ ਉੱਤੇ ਧਿਆਨ ਦਿੱਤਾ ਹੈ । ਮੈਨੂੰ ਆਪਣੇ ਸ਼ਰਾਬ ਪੀਣ ਦੇ ਵੱਖ-ਵੱਖ ਢੰਗਾਂ ਨੂੰ ਯਾਦ ਕਰਕੇ ਜਾਂ ਇਹ ਯਕੀਨ ਕਰਕੇ ਕਿ ਮੈਂ ਠੀਕ ਹੋ ਚੁੱਕਿਆ ਹਾਂ, ਆਪਣੇ ਆਪ ਨੂੰ ਮੂਰਖ ਬਣਾਉਣ ਦੀ ਲੋੜ ਨਹੀਂ । ਮੈਂ ਇਹ ਸੋਚਣਾ ਠੀਕ ਸਮਝਦਾ ਹਾਂ ਕਿ ਜੇਕਰ ਸੋਫੀਪਨ ਮੈਨੂੰ ਰੱਬ ਦੀ ਸੋਗਾਤ ਮਿਲੀ ਹੈ ਤਾਂ ਮੇਰਾ ਸੋਫੀ ਜੀਵਨ ਮੇਰੇ ਵੱਲੋਂ ਰੱਬ ਨੂੰ ਦਿੱਤੀ ਇੱਕ ਭੇਂਟ ਹੈ । ਮੈਨੂੰ ਆਸ ਹੈ ਕਿ ਰੱਬ ਵੀ ਆਪਣੀ ਭੇਂਟ ਨਾਲ ਉਹਨਾਂ ਹੀ ਖੁਸ਼ ਹੈ, ਜਿੰਨਾਂ ਕਿ ਮੈਂ ਆਪਣੀ ਸੋਗਾਤ ਨਾਲ ।