ਮੈਨੂੰ ਅਜ਼ਾਦੀ ਦੀ ਹੁੜਕ ਸੀ । ਪਹਿਲਾਂ ਸ਼ਰਾਬ ਪੀਣ ਲਈ ਅਜ਼ਾਦੀ ; ਬਾਅਦ ਵਿੱਚ ਸ਼ਰਾਬ ਤੋਂ ਅਜ਼ਾਦੀ । ਅਲਕੋਹੋਲਿਕਸ ਅਨੌਨੀਮਸ ਦਾ ਰੋਗਮੁਕਤੀ ਦਾ ਕਾਯ੍ਰਕਰਮ ਮਨ ਮਰਜ਼ੀ ਦੀ ਨੀਂਹ ਤੇ ਆਧਾਰਿਤ ਹੈ । ਇਸ ਵਿੱਚ ਕੋਈ ਸ਼ਰਤ, ਕਾਨੂੰਨ ਜਾਂ ਹੁਕਮਨਾਮੇ ਨਹੀਂ ਹਨ । ਬਾਰਾਂ ਕਦਮਾਂ ਵਿੱਚ ਦਰਸਾਇਆ ਅਲਕੋਹੋਲਿਕਸ ਅਨੌਨੀਨਸ ਦਾ ਅਧਿਆਤਮਿਕ ਕਾਯ੍ਰਕਰਮ ਜੋ ਮੈਨੂੰ ਹੋਰ ਜ਼ਿਆਦਾ ਸੁੰਤਤਰਤਾਵਾਂ ਪ੍ਰਦਾਨ ਕਰਦਾ ਹੈ, ਕੇਵਲ ਸੁਝਾਇਆ ਹੀ ਗਿਆ ਹੈ । ਮੈਂ ਇਸ ਨੂੰ ਅਪਣਾ ਸਕਦਾ ਹਾਂ ਅਤੇ ਛੱਡ ਵੀ ਸਕਦਾ ਹਾਂ । ਪ੍ਰਾਯੋਜਕ ਬਣਨ ਵਾਸਤੇ ਪੇਸ਼ਕਸ਼ ਕੀਤੀ ਜਾਂਦੀ ਹੈ, ਜ਼ਬਰਦਸਤੀ ਨਹੀਂ, ਅਤੇ ਮੈਂ ਆਪਣੀ ਇੱਛਾ ਅਨੁਸਾਰ ਆ – ਜਾ ਸਕਦਾ ਹਾਂ । ਇਹ ਅਤੇ ਹੋਰ ਸੁਤੰਤਰਤਾਵਾਂ ਮੈਨੂੰ ਉਹ ਸਨਮਾਨ ਦੁਬਾਰਾ ਹਾਸਿਲ ਕਰਨ ਵਿੱਚ ਮਦਦ ਕਰਦੀਆਂ ਹਨ, ਜਿਹੜੀ ਸ਼ਰਾਬ ਦੇ ਭਾਰ ਥੱਲੇ ਕੁਚਲੀਆਂ ਜਾ ਚੁੱਕਿਆਂ ਸਨ ਅਤੇ ਜਿਸਦੀ ਨਿਰੰਤਰ ਸੋਫੀਰਪਨ ਨੂੰ ਸਹਾਰਾ ਦੇਣ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ।