ਮੈਂ ਰੱਬ ਉੱਤੇ ਵਿਸ਼ਵਾਸ ਕਰਨ ਦੀ ਥੋੜੀ ਜਿਹੀ ਇੱਛਾ ਨਾਲ ਸ਼ੁਰੂਆਤ ਕਰਦਾ ਹਾਂ ਅਤੇ ਉਹ ਇਸ ਇੱਛਾ ਨੂੰ ਵਧਾਉਂਦਾ ਹੈ । ਜਿੰਨਾਂ ਜ਼ਿਆਦਾ ਮੈਂ ਇਛੁੱਕ ਹੁੰਦਾ ਹਾਂ, ਮੈਨੂੰ ਉਹਨਾਂ ਹੋਰ ਵਿਸ਼ਵਾਸ ਹਾਸਿਲ ਹੁੰਦਾ ਹੈ, ਅਤੇ ਜਿੰਨਾਂ ਜ਼ਿਆਦਾ ਮੈਂ ਵਿਸ਼ਵਾਸ ਹਾਸਿਲ ਕਰਦਾ ਹਾਂ, ਉਸ ਉੱਤੇ ਮੇਰਾ ਵਿਸ਼ਵਾਸ ਹੋਰ ਵੱਧਦਾ ਹੈ । ਮੇਰੇ ਇਛੁੱਕ ਹੋਣ ਤੋਂ ਪਹਿਲਾਂ ਆਪਣੀਆਂ ਜ਼ਰੂਰਤਾਂ ਲਈ ਮੈਂ ਆਪਣੇ ਉੱਤੇ ਨਿਰਭਰ ਸੀ ਅਤੇ ਮੈਂ ਆਪਣੇ ਅਧੂਰੇਪਣ ਦੀ ਸੀਮਾ ਵਿੱਚ ਹੀ ਸੀਮਿਤ ਸੀ । ਆਪਣੇ ਤੋਂ ਵੱਡੀ ਸ਼ਕਤੀ, ਜਿਸਨੂੰ ਮੈਂ ਰੱਬ ਕਹਿਣਾ ਪਸੰਦ ਕਰਦਾ ਹਾਂ, ਉੱਤੇ ਨਿਰਭਰ ਹੋਣ ਦੀ ਇੱਛਾ ਸਕਦੇ, ਮੇਰੀਆਂ ਸਾਰੀਆਂ ਜ਼ਰੂਰਤਾਂ ਕਿਸੇ ਉਸ ਲਈ ਪੂਰੀਆਂ ਕੀਤੀਆਂ ਜਾਂਦੀਆਂ ਹਨ ਜੋ ਮੈਨੂੰ ਮੇੇਰੇ ਤੋਂ ਬਿਹਤਰ ਜਾਣਦਾ ਹੈ – ਮੇਰੀਆਂ ਉਸ ਜ਼ਰੂਰਤਾਂ ਨੂੰ ਵੀ ਜਿਹਨਾਂ ਦਾ ਮੈਨੂੰ ਅਹਿਸਾਸ ਨਹੀਂ ; ਜਾਂ ਜਿਹੜੀਆਂ ਅਜੇ ਆਉਣੀਆਂ ਹਨ । ਸਿਰਫ ਉਹ ਹੀ ਜੋ ਮੈਨੂੰ ਇੰਨੀ ਚੰਗੀ ਤਰਾਂ ਜਾਣਦਾ ਹੈ, ਮੈਨੂੰ ਮੇਰੀ ਅਸਲੀਅਤ ਵਿੱਚ ਲਿਆ ਸਕਦਾ ਹੈ, ਅਤੇ ਦੂਜੇ ਦੀ ਜ਼ਰੂਰਤ ਪੂਰੀ ਕਰਨ ਵਿੱਚ, ਜਿਸਨੂੰ ਪੂਰਾ ਕਰਨ ਲਈ ਮੈਂ ਹੀ ਜ਼ਿੰਮੇਵਾਰ ਹਾਂ, ਮੇਰੀ ਮਦਦ ਕਰ ਸਕਦਾ ਹੈ । ਬਿਲਕੁੱਲ ਮੇਰੇ ਵਰਗਾ ਵੀ ਕੋਈ ਦੂਸਰਾ ਨਹੀਂ ਹੋਵੇਗਾ । ਅਤੇ ਇਹ ਹੀ ਅਸਲੀ ਸੁਤੰਤਰਤਾ ਹੈ ।