ਇਹ ਅਹਿਸਾਸ ਹੋਣ ਤੇ, ਅਤੇ ਇਹ ਸਵੀਕਾਰ ਕਰਨ ਤੇ, ਕਿ ਮੇਰੀ ਜ਼ਿੰਦਗੀ ਦੀ ਜੋ ਹਾਲਤ ਹੋਈ ਹੈ ਉਸ ਲਈ ਮੈਂ ਜ਼ਿੰਮੇਵਾਰ ਹਾਂ, ਮੇਰੇ ਦ੍ਰਿਸ਼ਟੀਕੋਣ ਵਿੱਚ ਇੱਕ ਅਨੌਖਾ ਬਦਲਾਓ ਆਇਆ । ਇਹ ਉਹ ਮੁਕਾਮ ਸੀ ਜਿੱਥੇ ਅਲਕੋਹੋਲਿਕਸ ਅਨੌਨੀਮਸ ਦੇ ਕਾਯ੍ਰਕਰਮ ਨੇ ਮੇਰੇ ਲਈ ਕੰਮ ਕਰਨਾ ਸ਼ੁਰੂ ਕੀਤਾ । ਅਤੀਤ ਵਿੱਚ ਮੈਂ ਹਮੇਸ਼ਾ ਹੀ ਦੂਸਰਿਆਂ ਨੂੰ – ਕਦੇ ਰੱਬ ਨੂੰ ਜਾਂ ਕਦੇ ਲੋਕਾਂ ਨੂੰ – ਆਪਣੇ ਹਾਲਾਤਾਂ ਲਈ ਦੋਸ਼ੀ ਠਹਿਰਾਉਂਦਾ ਸੀ । ਮੈਂ ਕਦੇ ਮਹਿਸੂਸ ਨਹੀਂ ਸੀ ਕੀਤਾ ਕਿ ਜ਼ਿੰਦਗੀ ਨੂੰ ਬਦਲਣ ਲਈ ਮੇਰੇ ਕੋਲ ਕੋਈ ਰਾਹ ਹੈ । ਮੇਰੇ ਫੈਸਲੇ, ਡਰ, ਅਹੰਕਾਰ ਅਤੇ ਹਉਮੈ ਤੇ ਆਧਾਰਿਤ ਹੁੰਦੇ ਸਨ । ਇਸ ਦੇ ਨਤੀਜੇ ਵਜੋਂ, ਇਹ ਫੈਸਲੇ ਮੈਨੂੰ ਆਪਣੀ ਤਬਾਹੀ ਦੇ ਰਾਹ ਵੱਲ ਲੈ ਗਏ । ਅੱਜ ਮੈਂ ਆਪਣੇ ਰੱਬ ਨੂੰ ਅਰਦਾਸ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਮੈਨੂੰ ਸਮਝਦਾਰੀ ਦਾ ਰਾਹ ਵਿਖਾਏ । ਨਤੀਜਾ ਭਾਵੇਂ ਕੁਝ ਵੀ ਹੋਏ- ਮੈਂ ਆਪਣੀ ਕਾਰਵਾਈ ਲਈ ਜਾਂ ਆਲਸ ਲਈ ਜ਼ਿੰਮੇਵਾਰ ਹਾਂ ।