ਮੇਰੇ ਚਰਿੱਤਰ ਦੇ ਸਾਰੇ ਔਗੁਣ ਮੈਨੂੰ ਰੱਬ ਤੋਂ ਵੱਖਰਾ ਕਰਦੇ ਹਨ । ਜਦੋਂ ਮੈਂ ਰੱਬ ਨਾਲ ਆਪਣੇ ਸੰਬੰਧਾਂ ਬਾਰੇ ਲਾਪਰਵਾਹ ਹੋ ਜਾਂਦਾ ਹਾਂ ਤਾਂ ਮੈਨੂੰ ਦੁਨੀਆ ਅਤੇ ਆਪਣੇ ਸ਼ਰਾਬੀਪਨ ਦਾ ਇਕੱਲਿਆਂ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੇੇਰੇ ਲਈ ਆਤਮ-ਨਿਰਭਰਤਾ ਉੱਤੇ ਭਰੋਸਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਮੈਨੂੰ ਸਵੈ-ਮਰਜ਼ੀ ਰਾਹੀਂ ਕਦੇ ਵੀ ਸੁਰੱਖਿਆ ਅਤੇ ਖੁਸ਼ੀ ਨਹੀਂ ਮਿਲੀ ਅਤੇ ਇਸ ਦਾ ਨਤੀਜਾ ਸਿਰਫ ਅਜਿਹੀ ਜ਼ਿੰਦਗੀ ਹੈ ਜੋ ਡਰ ਅਤੇ ਅਸੰਤੋਸ਼ ਨਾਲ ਭਰੀ ਹੁੰਦੀ ਹੈ । ਈਸ਼ਵਰ, ਆਪਣੇ ਤੱਕ ਵਾਪਸ ਆਉਣ ਅਤੇ ਆਤਮਸ਼ਾਤੀ ਅਤੇ ਸੁੱਖ ਦੇ ਉਸ ਦੇ ਤੋਹਫਿਆਂ ਨੂੰ ਦੁਬਾਰਾ ਹਾਸਿਲ ਕਰਨ ਦਾ ਰਾਹ ਦਿੰਦਾ ਹੈ ਪਰ ਸਭ ਤੋਂ ਪਹਿਲਾਂ ਮੇਰਾ, ਆਪਣੇ ਡਰਾਂ ਨੂੰ ਸਵੀਕਾਰ ਕਰਨ ਲਈ ਅਤੇ ਉਹਨਾਂ ਦਾ ਸਰੋਤ ਅਤੇ ਉਹਨਾਂ ਦੇ ਮੇਰੇ ਉੱਤੇ ਜ਼ੋਰ ਨੂੰ ਸਮਝਣ ਲਈ ਇਛੁੱਕ ਹੋਣਾ ਜ਼ਰੂਰੀ ਹੈ । ਮੈਂ ਬਾਰ ਬਾਰ ਰੱਬ ਨੂੰ ਬੇਨਤੀ ਕਰਦਾ ਰਹਿੰਦਾ ਹਾਂ ਕਿ ਮੇਰੀ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰੇ ਕਿ ਮੈਂ ਕਿਵੇਂ ਆਪਣੇ ਆਪ ਨੂੰ ਉਸ ਤੋਂ ਵੱਖਰਾ ਕਰ ਲੈਂਦਾ ਹਾਂ ।