ਕੋਈ ਕਿੰਨੀ ਵੀ ਕੋਸ਼ਿਸ਼ ਕਰਨ ਲਈ ਕਿਉਂ ਨਾ ਤਿਆਰ ਹੋਵੇ ਪਰ ਬਿਲਕੁੱਲ ਕਿਵੇਂ ਕੋਈ ਆਪਣੀ ਮਰਜ਼ੀ ਅਤੇ ਆਪਣੀ ਜ਼ਿੰਦਗੀ ਰੱਬ ਨੂੰ ਸੌਂਪ ਸਕਦਾ ਹੈ ਭਾਵੇਂ ਉਹ ਉਸਦੀ ਸੋਚ ਅਨੁਸਾਰ ਕਿਹੋ ਜਿਹਾ ਵੀ ਹੋਵੇ । ਇਸ ਸੁਆਲ ਦੇ ਜੁਆਬ ਦੀ ਤਲਾਸ਼ ਕਰਦਿਆਂ ਮੈਨੂੰ ਉਸ ਸਿਆਣਪ ਦਾ ਪਤਾ ਚੱਲਿਆ, ਜਿਸ ਨਾਲ ਇਸ ਕਦਮ ਨੂੰ ਲਿਖਿਆ ਗਿਆ ਸੀ : ਕਿ ਇਸ ਕਦਮ ਦੇ ਦੋ ਹਿੱਸੇ ਹਨ ।
ਮੈਂ ਵੇਖ ਸਕਦਾ ਸੀ ਕਿ ਆਪਣੇ ਪੁਰਾਣੇ ਤੌਰ ਤਰੀਕਿਆਂ ਨਾਲ ਰਹਿੰਦੇ ਹੋਏ ਕਿੰਨੀ ਵਾਰ ਮੈਂ ਮਰ ਚੁੱਕਿਆ ਹੁੰਦਾ ਜਾਂ ਘੱਟੋ ਘੱਟ ਜ਼ਖਮੀ ਹੋਇਆ ਹੁੰਦਾ, ਪਰ ਇੰਝ ਕਦੇ ਨਹੀਂ ਹੋਇਆ । ਕੋਈ ਵਿਅਕਤੀ ਜਾਂ ਕੋਈ ਚੀਜ਼ ਮੇਰੀ ਦੇਖ-ਭਾਲ ਕਰ ਰਹੀ ਸੀ । ਮੈਂ ਇਹ ਯਕੀਨ ਕਰਨਾ ਪਸੰਦ ਕੀਤਾ ਕਿ ਮੇਰੀ ਜ਼ਿੰਦਗੀ ਹਮੇਸ਼ਾ ਹੀ ਰੱਬ ਦੀ ਸੰਭਾਲ ਵਿੱਚ ਸੀ । ਇਹ ਸਿਰਫ ਉਸ ਦੇ ਹੁਕਮ ਵਿੱਚ ਹੀ ਹੈ ਮੈਨੂੰ ਮੌਤ ਤੋਂ ਪਹਿਲਾਂ ਕਿੰਨੇ ਦਿਨ ਪ੍ਰਦਾਨ ਕੀਤੇ ਜਾਣਗੇ ।
ਮੇਰੇ ਲਈ, ਮਰਜ਼ੀ ਦੀ ਗੱਲ (ਆਪਣੀ ਜਾਂ ਰੱਬ ਦੀ) ਇਸ ਕਦਮ ਦਾ ਜ਼ਿਆਦਾ ਔਖਾ ਹਿੱਸਾ ਹੈ । ਸਿਰਫ ਉਦੋਂ ਜਦੋਂ ਮੈਨੂੰ ਆਪਣੇ ਆਪ ਨੂੰ ਠੀਕ ਕਰਨ ਦੇ ਯਤਨਾਂ ਵਿੱਚ ਅਸਫਲ ਹੁੰਦਿਆਂ ਬਹੁਤ ਜ਼ਿਆਦਾ, ਭਾਵਨਾਤਮਿਕ ਪੀੜਾ ਦਾ ਅਹਿਸਾਸ ਹੋਇਆ ਤਾਂ ਮੈਂ ਆਪਣੀ ਜ਼ਿੰਦਗੀ ਰੱਬ ਦੀ ਮਰਜ਼ੀ ਅੱਗੇ ਸਮਰਪਣ ਕਰਨ ਲਈ ਤਿਆਰ ਹੋਇਆ । ਆਤਮ ਸਮਰਪਣ, ਤੂਫਾਨ ਤੋਂ ਬਾਅਦ ਆਉਣ ਵਾਲੀ ਸ਼ਾਤੀ ਦੇ ਬਰਾਬਰ ਹੁੰਦਾ ਹੈ । ਜਦੋਂ ਮੇਰੀ ਮਰਜ਼ੀ, ਰੱਬ ਦੀ ਮਰਜ਼ੀ ਦੇ ਅਨੁਰੂਪ ਹੁੰਦੀ ਹੈ ਤਾਂ ਮੇਰੇ ਲਈ ਅੰਦਰੂਨੀ ਸ਼ਾਤੀ ਹੁੰਦੀ ਹੈ ।