ਜਦੋਂ ਇਹ ਪ੍ਰਾਰਥਨਾ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਇਹ ਮੈਨੂੰ ਸੱਚੇ ਮਾਏਅਨੇ ਚ ਸੁਆਰਥਹੀਣ ਅਤੇ ਨਿਮਰ ਹੋਣਾ ਸਿਖਾਉਂਦੀ ਹੈ ; ਕਿਉਂਕਿ ਚੰਗੇ ਕੰਮ ਕਰਨ ਵੇਲੇ ਹੀ ਮੈਂ ਅਕਸਰ ਆਪਣੇ ਲਈ ਪ੍ਰਸੰਸਾ ਅਤੇ ਸ਼ਾਨ ਭਾਲਦਾ ਸੀ । ਮੈਂ ਜੋ ਕੁਝ ਕਰ ਰਿਹਾ ਹੁੰਦਾ ਹਾਂ ਉਸ ਦੇ ਮਨੋਰਥ ਨੂੰ ਪਰਖ ਕੇ ਮੈਂ ਰੱਬ ਦੀ ਸੰਭਾਲ ਵਿੱਚ ਦੇ ਦਿੰਦਾ ਹਾਂ ਤਾਂ ਬਹੁਤ ਸਾਰੀਆਂ ਫਜ਼ੂਲ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਮੈਨੂੰ ਯਕੀਨ ਹੋ ਜਾਂਦਾ ਹੈ ਕਿ ਰੱਬ ਦਿਨ ਭਰ ਮੇਰਾ ਮਾਰਗ ਦਰਸ਼ਨ ਕਰਦਾ ਹੈ । ਜਦੋਂ ਮੇਰੇ ਮਨ ਵਿੱਚ ਆਪਣੇ ਉੱਤੇ ਤਰਸ ਖਾਣ ਦੇੋ, ਬੇਇਮਾਨੀ ਦੇ ਅਤੇ ਸਵੈ-ਕੇਂਦਰਤਾ ਦੇ ਵਿਚਾਰ ਖਤਮ ਹੋ ਜਾਂਦੇ ਹਨ ਤਾਂ ਮੈਨੂੰ ਰੱਬ ਪ੍ਰਤੀ, ਆਪਣੇ ਪੜੌਸੀ ਪ੍ਰਤੀ ਅਤੇ ਆਪਣੇ ਪ੍ਰਤੀ ਸ਼ਾਤੀ ਦੀ ਪ੍ਰਾਪਤੀ ਹੁੰਦੀ ਹੈ ।