ਜਦੋਂ ਮੈਂ ਪੀ ਰਿਹਾ ਸੀ, ਆਪਣੇ ਆਪ ਨੂੰ ਅਸਲੀਅਤ ਬਾਰੇ ਧੋਖਾ ਦਿੰਦਾ ਅਤੇ ਇਸ ਨੂੰ ਮੈਂ ਉਹ ਰੰਗ ਦਿੰਦਾ, ਜਿਵੇਂ ਮੈਂ ਚਾਹੁੰਦਾ ਹੁੰਦਾ । ਦੂਜਿਆਂ ਨੂੰ ਧੋਖਾ ਦੇਣਾ – ਇੱਕ ਔਗੁਣ ਹੈ – ਇਹ ਚਾਹੇ ਸੱਚ ਨੂੰ ਹੀ ਥੋੜਾ ਵਧਾਉਣਾ ਹੋਵੇ ਜਾਂ ਆਪਣੇ ਮੰਤਵਾਂ ਨੂੰ ਇਸ ਕਰਕੇ ਸਾਫ ਕਰਨਾ ਹੋਵੇ ਕਿ ਦੂਜੇ ਮੇਰੇ ਬਾਰੇ ਚੰਗਾ ਵਿਚਾਰ ਰੱਖਣ । ਮੇਰੀ, ਮੇਰੇ ਤੋਂ ਵੱਡੀ ਸ਼ਕਤੀ, ਇਸ ਔਗੁਣ ਨੂੰ ਦੂਰ ਕਰ ਸਕਦੀ ਹੈ, ਇਸ ਮਦਦ ਨੂੰ ਹਾਸਲ ਕਰਨ ਤੋਂ ਪਹਿਲਾਂ, ਮੈਨੂੰ, ਦੂਜਿਆਂ ਨੂੰ ਧੋਖਾ ਨਾ ਦੇ ਕੇ, ਆਪਣੀ ਇਸ ਲਈ ਇੱਛੁਕ ਹੋਣ ਵਿੱਚ ਮਦਦ ਕਰਨੀ ਹੈ । ਮੈਨੂੰ ਹਰ ਰੋਜ਼ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਮੇਰਾ ਆਪਣੇ ਆਪ ਨੂੰ ਹੀ ਧੋਖਾ ਦੇਣਾ, ਜ਼ਿੰਦਗੀ ਅਤੇ ਅਲਕੋਹੋਲਿਕਸ ਅਨੌਨੀਮਸ ਵਿੱਚ ਅਸਫਲਤਾ ਅਤੇ ਨਿਰਾਸ਼ਾ ਵੱਲ ਚੱਲਣਾ ਹੈ । ਆਪਣੇ ਤੋਂ ਵੱਡੀ ਸ਼ਕਤੀ ਨਾਲ ਗਹਿਰਾ ਅਤੇ ਇਮਾਨਦਾਰ ਸੰਬੰਧ ਹੀ ਸਿਰਫ ਇੱਕ ਠੋਸ ਆਧਾਰ ਹੈ ਜੋ ਮੈਂ ਆਪਣੇ ਆਪ ਨਾਲ ਅਤੇ ਦੂਜਿਆਂ ਨਾਲ ਇਮਾਨਦਾਰ ਹੋਣ ਲਈ ਪਾਇਆ ਹੈ ।