ਜਦੋਂ ਮੈਂ ਆਪਣੀ ਨਿੱਜੀ ਸੂਚੀ ਬਣਾਈ ਤਾਂ ਮੈਂ ਪਾਇਆ ਕਿ ਜ਼ਿਆਦਾਤਰ ਲੋਕਾਂ ਨਾਲ ਮੇਰੇ ਸੰਬੰਧ ਖੁਸ਼ਗਵਾਰ ਨਹੀਂ ਸਨ । ਇਹਨਾਂ ਵਿੱਚ ਉਦਾਹਰਣ ਦੇ ਤੌਰ ਤੇ ਮੇਰੇ ਦੋਸਤ ਅਤੇ ਮੇਰੇ ਪਰਿਵਾਰ ਦੇ ਸਦੱਸ ਸਨ । ਮੈਂ ਹਮੇਸ਼ਾਂ ਹੀ ਆਪਣੇ ਆਪ ਨੂੰ ਅਲੱਗ-ਥਲੱਗ ਅਤੇ ਇੱਕਲਿਆਂ ਮਹਿਸੂਸ ਕਰਦਾ ਸੀ । ਮੈਂ ਭਾਵਨਾਤਮਿਕ ਪੀੜਾ ਨੂੰ ਸੁੰਨ ਕਰਨ ਲਈ ਪੀਂਦਾ ਸੀ ।
ਇਹ, ਸੋਫੀ ਰਹਿਣ, ਚੰਗੇ ਪ੍ਰਾਯੋਜਕ ਅਤੇ ਬਾਰਾਂ ਕਦਮਾਂ ਦੇ ਅਭਿਆਸ ਸਦਕਾ ਹੀ ਸੀ ਕਿ ਮੈਂ ਆਪਣੇ ਡਿੱਗੇ ਹੋਏ ਸਵੈ-ਸਨਮਾਨ ਨੂੰ ਬਣਾ ਸਕਿਆ । ਬਾਰਾਂ ਕਦਮਾਂ ਨੇ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਦਾ ਸਭ ਤੋਂ ਵਧੀਆ ਦੋਸਤ ਬਣਨਾ ਸਿਖਾਇਆ ਅਤੇ ਫਿਰ ਜਦੋਂ ਮੈਂ ਆਪਣੇ ਆਪ ਨੂੰ ਪਿਆਰ ਕਰਨ ਦੇ ਕਾਬਲ ਹੋਇਆ ਤਦ ਮੈਂ ਦੂਜਿਆਂ ਤੱਕ ਪਹੁੰਚ ਸਕਿਆ ਅਤੇ ਉਹਨਾਂ ਨੂੰ ਪਿਆਰ ਕਰ ਸਕਿਆ ।