ਇੱਕ ਸ਼ਰਾਬੀ ਦੀ ਦੂਜੀ ਸ਼ਰਾਬੀ ਨਾਲ ਪਹਿਚਾਣ, ਭੇਦ-ਭਰੀ ਅਧਿਆਤਮਿਕ ਅਤੇ ਤਕਰੀਬਨ ਨਾ ਸਮਝ ਆਉਣ ਵਾਲੀ ਹੈ । ਪਰ ਇਹ, ਹੈ ਸਹੀ । ਮੈਂ ਇਸ ਨੂੰ “ਮਹਿਸੂਸ” ਕਰਦਾ ਹਾਂ । ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਲੋਕਾਂ ਦੀ ਅਤੇ ਉਹ ਮੇਰੀ ਮਦਦ ਕਰ ਸਕਦੇ ਹਨ ।
ਕਿਸੇ ਹੋਰ ਦਾ ਧਿਆਨ ਰੱਖਣਾ, ਉਹਨਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ, ਆਸ ਰੱਖਣੀ, ਅਰਦਾਸ ਕਰਨੀ, ਉਹਨਾਂ ਦੀ ਉਦਾਸੀ, ਖੁਸ਼ੀ, ਡਰ, ਅਫਸੋਸ ਅਤੇ ਦੁੱਖਾਂ ਨੂੰ ਜਾਣਨਾ, ਉਹਨਾਂ ਦੀਆਂ ਭਾਵਨਾਵਾਂ ਨੂੰ ਸਾਂਝਿਆਂ ਕਰਨ ਦੀ ਇੱਛਾ ਰੱਖਣਾ ਤਾਂ ਜੋ ਕਿਸੇ ਨੂੰ ਰਾਹਤ ਮਿਲ ਸਕੇ, ਮੇਰੇ ਲਈ ਇੱਕ ਨਵਾਂ ਅਤੇ ਉਤਸ਼ਾਹਜਨਕ ਅਹਿਸਾਸ ਹੈ । ਮੈਨੂੰ ਇੰਝ ਕਰਨਾ ਜਾਂ ਇਸ ਦੀ ਕੋਸ਼ਿਸ਼ ਕਰਨ ਬਾਰੇ, ਕਦੇ ਪਤਾ ਨਹੀਂ ਸੀ । ਮੈਂ ਕਦੇ ਇਸ ਦੀ ਪ੍ਰਵਾਹ ਵੀ ਨਹੀਂ ਕੀਤੀ ਸੀ । ਏ.ਏ. ਦਾ ਭਾਇਚਾਰਾ ਅਤੇ ਰੱਬ ਮੈਨੂੰ ਸਿਖਾ ਰਹੇ ਹਨ ਕਿ ਦੂਜਿਆਂ ਦਾ ਧਿਆਨ ਕਿਵੇਂ ਰੱਖੀਦਾ ਹੈ ।