ਆਪਣੇ ਤੇ ਤਰਸ ਖਾਣ ਦੀ ਝੂਠੀ ਤਸੱਲੀ ਕੁਝ ਦੇਰ ਲਈ ਅਸਲੀਅਤ ਤੇ ਪਰਦਾ ਪਾ ਦਿੰਦੀ ਹੈ ਅਤੇ ਫਿਰ ਇੱਕ ਨਸ਼ੇ ਦੀ ਤਰਾਂ ਇਹ ਹੋਰ ਮੰਗ ਕਰਦੀ ਹੈ ਕਿ ਮੈਂ ਹੋਰ ਜ਼ਿਆਦਾ ਮਿਕਦਾਰ ਇਸ ਦੀ ਖੁਰਾਕ ਲਵਾਂ । ਜੇ ਮੈਂ ਇਸ ਅੱਗੇ ਗੋਡੇ ਟੇਕ ਦਿੰਦਾ ਹਾਂ ਤਾਂ ਇਸ ਦੇ ਨਤੀਜੇ ਵਜੋਂ ਮੈਂ ਮੁੜ ਸ਼ਰਾਬ ਪੀ ਸਕਦਾ ਹਾਂ । ਮੈਂ ਕੀ ਕਰਾਂ ? ਇਸ ਤੋਂ ਬਚਣ ਲਈ ਇੱਕ ਨਿਸ਼ਚਿਤ ਹੱਲ ਤਾਂ ਇਹ ਹੈ ਕਿ ਮੈਂ ਆਪਣਾ ਧਿਆਨ ਸ਼ੁਰੂ ਵਿੱਚ ਭਾਵੇਂ ਥੋੜਾ ਜਿਹਾ ਹੀ, ਉਹਨਾਂ ਵੱਲ ਲਿਜਾਵਾਂ ਜੋ ਵਾਕਈ ਮੇਰੇ ਤੋਂ ਘੱਟ ਭਾਗਸ਼ਾਲੀ ਹਨ – ਬਿਹਤਰ ਹੈ ਕਿ ਇਹ ਦੂਜੇ ਸ਼ਰਾਬੀ ਹੋਣ । ਜਿਸ ਤਰਾਂ ਮੈਂ ਉਹਨਾਂ ਦੀਆਂ ਭਾਵਨਾਵਾਂ ਲਈ ਯਤਨ ਕਰਾਂਗਾ ਉਸ ਤਰਾਂ ਮੇਰੇ ਆਪਣੇ ਵੱਧੇ ਦੁੱਖ ਘੱਟਦੇ ਜਾਣਗੇ ।