ਕੀ ਕਾਰਨ ਹੈ ਕਿ ਸ਼ਰਾਬੀ (ਆਪਣੀਆਂ ਗਲਤੀਆਂ ਦੀ) ਜ਼ਿੰਮੇਵਾਰੀ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ ? ਮੈਂ ਉਹਨਾਂ ਚੀਜ਼ਾਂ/ਗੱਲਾਂ ਕਰਕੇ ਪੀਂਦਾ ਸੀ, ਜਿਹੜੀਆਂ ਦੂਜੇ ਲੋਕਾਂ ਨੇ ਮੇਰੇ ਪ੍ਰਤੀ ਕੀਤੀਆਂ । ਜਦੋਂ ਮੈਂ “ਏ.ਏ.” ਵਿੱਚ ਆਇਆ ਤਾਂ ਮੈਨੂੰ ਦੱਸਿਆ ਗਿਆ ਕਿ ਮੈਨੂੰ ਇਹ ਵੇਖਣਾ ਪਵੇਗਾ ਕਿ ਮੈਂ ਕਿੱਥੇ ਗਲਤ ਸੀ । ਪਰ ਇਹਨਾਂ ਵੱਖ-ਵੱਖ ਮਾਮਲਿਆਂ ਨਾਲ ਮੇਰਾ ਕੀ ਵਾਸਤਾ ? ਜਦੋਂ ਮੈਂ ਸਿਰਫ ਇਹ ਸਵੀਕਾਰ ਕਰ ਲਿਆ ਕਿ ਮੈਂ ਵੀ ਇਹਨਾਂ ਮਾਮਲਿਆਂ ਵਿੱਚ ਹਿੱਸੇਦਾਰ ਰਿਹਾ ਹਾਂ, ਤਾਂ ਮੈਂ ਇਹਨਾਂ ਨੂੰ ਕਾਗਜ਼ ਉੱਤੇ ਲਿਖਣ ਦੇ ਯੋਗ ਹੋ ਗਿਆ – ਅਤੇ ਵੇਖ ਸਕਿਆ ਕਿ ਇਹ ਸਿਰਫ ਮਨੁੱਖੀ ਸੁਭਾਅ ਕਰਕੇ ਸੀ। ਮੇਰੇ ਕੋਲੋਂ ਸੰਪੂਰਨ ਹੋਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ । ਮੈਂ ਪਹਿਲਾਂ ਵੀ ਗਲਤੀਆਂ ਕੀਤੀਆਂ ਸਨ ਅਤੇ ਅੱਗੇ ਵੀ ਕਰਾਂਗਾ । ਜੇ ਮੈਂ ਇਹਨਾਂ ਨਾਲ ਇਮਾਨਦਾਰ ਹਾਂ ਤਾਂ ਮੈਂ ਇਹਨਾਂ ਨੂੰ ਅਤੇ ਆਪਣੇ ਆਪ ਨੂੰ – ਅਤੇ ਉਹਨਾਂ ਨੂੰ ਜਿਹਨਾਂ ਨਾਲ ਮੇਰੇ ਮੱਤ-ਭੇਦ ਹਨ – ਸਵੀਕਾਰ ਕਰ ਸਕਾਂਗਾ ; ਜਿੱਥੋਂ ਸੋਫੀਪਨ ਥੋੜੀ ਦੂਰ ਤੇ ਹੀ ਹੈ ।