ਜਦ ਮੈਂ ਸੋਫੀ ਹੋਇਆ ਤਾਂ ਸ਼ੁਰੂ ਵਿੱਚ ਮੈਨੂੰ ਸਿਰਫ ਅਲਕੋਹੋਲਿਕਸ ਅਨੌਨੀਮਸ ਦੇ ਕਾਯ੍ਰਕਰਮ ਤੇ ਹੀ ਵਿਸ਼ਵਾਸ ਸੀ । ਨਿਰਾਸ਼ਾ ਅਤੇ ਡਰ ਨੇ ਮੈਨੂੰ ਸੋਫੀ ਰੱਖਿਆ (ਅਤੇ ਹੋ ਸਕਦਾ ਹੈ ਮੇਰਾ ਧਿਆਨ ਰੱਖਣ ਵਾਲੇ ਅਤੇ / ਜਾਂ ਸਖਤ ਪ੍ਰਾਯੋਜਕ ਨੇ ਮਦਦ ਕੀਤੀ ਹੋਵੇ) ਵੱਡੀ ਸ਼ਕਤੀ ਵਿੱਚ ਵਿਸ਼ਵਾਸ ਬਹੁਤ ਬਾਅਦ ਵਿੱਚ ਹੋਇਆ । ਸ਼ੁਰੂ ਵਿੱਚ ਇਹ ਵਿਸ਼ਵਾਸ ਹੌਲੀ ਹੌਲੀ ਹੋਣ ਲੱਗਾ, ਜਦ ਮੈਂ ਮੀਟਿੰਗਾਂ ਵਿੱਚ ਦੂਜੇ ਮੈਂਬਰਾਂ ਦੇ ਤਜ਼ਰਬੇ ਸੁਣਨੇ ਸ਼ੁਰੂ ਕੀਤੇ – ਉਹ ਤਜ਼ਰਬੇ ਜਿਹਨਾਂ ਦਾ ਮੈਂ ਕਦੇ ਸੋਫੀ ਹੁੰਦੇ ਹੋਏ ਸਾਹਮਣਾ ਨਹੀਂ ਕੀਤਾ ਸੀ ਪਰ ਦੂਜੇ ਸਦੱਸ ਇੱਕ ਵੱਡੀ ਸ਼ਕਤੀ ਤੋਂ ਮਿਲੀ ਤਾਕਤ ਸਦਕਾ ਇਹਨਾਂ ਦਾ ਸਾਹਮਣਾ ਕਰ ਰਹੇ ਸਨ । ਅਤੇ ਉਹਨਾਂ ਦੇ ਤਜ਼ਰਬੇ ਤੋਂ ਮੈਨੂੰ ਇੱਕ ਆਸ ਜਾਗੀ ਕਿ ਮੈਨੂੰ ਵੀ ਇੱਕ ਵੱਡੀ ਸ਼ਕਤੀ ਮਿਲ ਸਕਦੀ ਸੀ ਅਤੇ ਮਿਲੇਗੀ ਵੀ । ਸਮੇਂ ਦੇ ਨਾਲ ਨਾਲ ਮੈਂ ਇਹ ਜਾਣਿਆਂ ਕਿ ਇੱਕ ਵੱਡੀ ਸ਼ਕਤੀ, ਇੱਕ ਵਿਸ਼ਵਾਸ ਜੋ ਹਰ ਹਾਲਤ ਵਿੱਚ ਕੰਮ ਕਰਦਾ ਹੈ, ਸੰਭਵ ਹੈ । ਅੱਜ ਇਹ ਵਿਸ਼ਵਾਸ ਅਤੇ ਇਮਾਨਦਾਰੀ, ਖੁੱਲਾ-ਮਨ ਅਤੇ ਕਾਯ੍ਰਕਰਮ ਦੇ ਕਦਮਾਂ ਦੇ ਅਭਿਆਸ ਲਈ ਇੱਛਾ ਮੈਨੂੰ ਉਹ ਆਤਮ-ਸ਼ਾਤੀ ਪ੍ਰਦਾਨ ਕਰਦੇ ਹਨ, ਜਿਸਨੂੰ ਮੈਂ ਭਾਲਦਾ ਹਾਂ । ਇਹ ਅਸਰ ਕਰਦਾ ਹੈ – ਇਹ ਵਾਕਈ ਹੀ ਅਸਰ ਕਰਦਾ ਹੈ ।