ਏ.ਏ. ਵਿੱਚ ਆਉਂਦਿਆਂ ਹੀ ਮੈਂ ਦੂਜਿਆਂ ਨੂੰ ਆਪਣੇ ਪੀਣ ਦੀਆਂ ਅਸਲੀ ਕਹਾਣੀਆਂ ਦੱਸਦਿਆਂ ਹੋਇਆਂ ਸੁਣਿਆ, ਇੱਕਲੇਪਨ ਬਾਰੇ, ਡਰ ਅਤੇ ਪੀੜਾ ਬਾਰੇ । ਜਿਉਂ ਹੀ ਮੈਂ ਅੱਗੇ ਸੁਣਿਆ ਤਾਂ ਮੈਨੂੰ ਬਹੁਤ ਅਲੱਗ ਤਰਾਂ ਦੀ ਵਿਆਖਿਆ ਸੁਣਾਈ ਦਿੱਤੀ – ਸੋਫੀਪਨ ਦੀ ਅਸਲੀਅਤ । ਇਹ, ਰੱਬ ਨਾਲ, ਆਪਣੇ ਆਪ ਨਾਲ ਅਤੇ ਦੂਜਿਆਂ ਨਾਲ ਸ਼ਾਤੀ ਅਤੇ ਸਕੂਨ ਦੇ, ਉਦੇਸ਼ ਅਤੇ ਦਿਸ਼ਾ ਦੀ, ਅਜ਼ਾਦੀ ਅਤੇ ਖੁਸ਼ੀ ਦੀ ਇੱਕ ਸੱਚਾਈ ਹੈ । ਮੀਟਿੰਗਾਂ ਵਿੱਚ ਭਾਗ ਲੈ ਕੇ ਮੈਂ ਇਸ ਸੱਚਾਈ ਪ੍ਰਤੀ ਹੋਰ ਜ਼ਿਆਦਾ ਜਾਣੂੰ ਹੁੰਦਾ ਰਹਿੰਦਾ ਹਾਂ । ਮੈਂ ਇਸ ਸੱਚਾਈ ਨੂੰ ਉਹਨਾਂ ਅੱਖਾਂ ਵਿੱਚ ਵੇਖਦਾ ਹਾਂ ਅਤੇ ਉਹਨਾਂ ਲੋਕਾਂ ਤੋਂ ਸੁਣਦਾ ਹਾਂ ਜੋ ਉੱਥੇ ਹੁੰਦੇ ਹਨ । ਕਾਯ੍ਰਕਰਮ ਦਾ ਅਭਿਆਸ ਕਰਦਿਆਂ ਮੈਨੂੰ ਇੱਕ ਸ਼ਕਤੀ ਅਤੇ ਦਿਸ਼ਾ ਮਿਲਦੀ ਹੈ, ਜਿਸ ਨਾਲ ਇਸ ਸੱਚਾਈ ਨੂੰ ਅਪਣਾ ਸਕਾਂ । ਏ.ਏ. ਦਾ ਆਨੰਦ ਇਹੀ ਹੈ । ਇਹ ਨਵੀਂ ਸੱਚਾਈ ਮੈਨੂੰ ਉਪਲਬਧ ਹੈ ।