ਅੱਜ ਦਾ ਦਿਨ ਮੈਂ ਸ਼ਰਾਬ ਦਾ ਗੁਲਾਮ ਨਹੀਂ ਫਿਰ ਵੀ ਕਈ ਤਰਾਂ ਅਜੇ ਵੀ ਮੇਰੇ ਆਪੇ ਨੂੰ, ਮੇਰੀਆਂ ਇੱਛਾਵਾਂ ਨੂੰ, ਇੱਥੋਂ ਤੱਕ ਕਿ ਮੇਰੇ ਸੁਪਨਿਆਂ ਨੂੰ ਵੀ ਗੁਲਾਮੀ ਦਾ ਖਤਰਾ ਰਹਿੰਦਾ ਹੈ । ਫਿਰ ਵੀ, ਬਿਨਾਂ ਸੁਪਨਿਆਂ ਤੋਂ ਮੇਰੀ ਕੋਈ ਹੋਂਦ ਨਹੀਂ ; ਸੁਪਨਿਆਂ ਤੋਂ ਬਿਨਾਂ ਕੋਈ ਐਸੀ ਚੀਜ਼ ਨਹੀਂ ਜੋ ਮੈਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰ ਸਕੇ ।
ਮੈਨੂੰ ਆਪਣੇ ਆਪ ਨੂੰ ਸੁਤੰਤਰ ਕਰਾਉਣ ਲਈ ਜ਼ਰੂਰੀ ਹੈ ਕਿ ਮੈਂ ਅੰਦਰ ਝਾਤੀ ਮਾਰਾਂ । ਮੇਰੇ ਲਈ ਜ਼ਰੂਰੀ ਹੈ ਕਿ ਮੈਂ ਰੱਬ ਦੀ ਸ਼ਕਤੀ ਲਈ ਬੇਨਤੀ ਕਰਾਂ ਤਾਂ ਕਿ ਉਸ ਇਨਸਾਨ ਦਾ ਸਾਹਮਣਾ ਕਰ ਸਕਾਂ, ਜਿਸ ਤੋਂ ਮੈਂ ਸਭ ਤੋਂ ਜ਼ਿਆਦਾ ਡਰਦਾ ਰਿਹਾ ਹਾਂ – ਆਪਣੇ ਆਪ ਦੇ ਅਸਲੀ ਇਨਸਾਨ ਨੂੰ – ਉਹ ਇਨਸਾਨ ਜਿਸ ਤਰਾਂ ਦਾ ਰੱਬ ਨੇ ਮੈਨੂੰ ਬਣਨ ਲਈ ਬਣਾਇਆ । ਜਦੋਂ ਤੱਕ ਮੈਂ ਇਹ ਨਹੀਂ ਕਰ ਸਕਦਾ ਜਾਂ ਨਹੀਂ ਕਰਦਾ – ਮੈਂ ਹਮੇਸ਼ਾ ਭੱਜਦਾ ਰਹਾਂਗਾ ਅਤੇ ਕਦੇ ਵੀ ਸੁਤੰਤਰ ਨਹੀਂ ਹੋਵਾਂਗਾ । ਮੈਂ ਰੋਜ਼ ਰੱਬ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਅਜਿਹੀ ਸੁਤੰਤਰਤਾ ਵਿਖਾਉਂਦਾ ਰਹੇ ।