ਮੈਂ ਖੁਸ਼ਨਸੀਬ ਹਾਂ ਕਿ ਮੈਂ ਉਹਨਾਂ ਚੋਂ ਇੱਕ ਹਾਂ ਜਿਸਦੀ ਜ਼ਿੰਦਗੀ ਵਿੱਚ ਜ਼ਬਰਦਸਤ ਬਦਲਾਵ ਆਇਆ ਹੈ । ਜਦੋਂ ਮੈਂ ਏ.ਏ. ਦੇ ਦਰਵਾਜ਼ਿਆਂ ਚ ਵੜਿਆ ਸੀ – ਇੱਕਲਾ ਅਤੇ ਮਾਯੂਸ – ਤਾਂ ਮੈਨੂੰ ਇੰਨੀ ਮਾਰ ਪੈ ਚੁੱਕੀ ਸੀ ਕਿ ਮੈਂ ਕੁਝ ਵੀ ਸੁਣ ਕੇ ਉਸ ਤੇ ਯਕੀਨ ਕਰਨ ਲਈ ਤਿਆਰ ਸੀ । ਇੱਕ ਚੀਜ਼ ਜੋ ਮੈਂ ਸੁਣੀ ਉਹ ਸੀ “ਇਹ ਤੁਹਾਡੀ ਸ਼ਰਾਬ ਤੋਂ ਬਾਅਦ ਦੇ ਆਖਰੀ ਚੱਕਰ ਹੋ ਸਕਦੇ ਹਨ ਜਾਂ ਤੁਸੀਂ ਚੱਕਰ ਤੇ ਚੱਕਰ ਖਾਂਦੇ ਰਹਿ ਸਕਦੇ ਹੋ ।” ਜਿਸ ਵਿਅਕਤੀ ਨੇ ਇਹ ਕਿਹਾ ਉਹ ਨਿਸ਼ਚਿਤ ਹੀ ਮੇਰੇ ਤੋਂ ਕਾਫੀ ਚੰਗੀ ਹਾਲਤ ਵਿੱਚ ਸੀ । ਮੈਨੂੰ ਹਾਰ ਮੰਨਣ ਦੀ ਗੱਲ ਪਸੰਦ ਆਈ ਅਤੇ ਮੈਂ “ਉਦੋਂ” ਤੋਂ ਅਜ਼ਾਦ ਹਾਂ । ਮੇਰੇ ਦਿਲ ਨੇ ਉਹ ਸੁਣ ਲਿਆ ਜੋ ਮੇਰਾ ਮਨ ਕਦੇ ਨਹੀਂ ਸੁਣ ਸਕਿਆ, “ਸ਼ਰਾਬ ਸਾਹਮਣੇ ਤਾਕਤ ਰਹਿਤ ਹੋਣਾ ਕੋਈ ਵੱਡੀ ਗੱਲ ਨਹੀਂ ।” ਮੈਂ ਅਜ਼ਾਦ ਹਾਂ ਅਤੇ ਮੈਂ ਧੰਨਵਾਦੀ ਹਾਂ ।