ਸ਼ਬਦ ਕਦਮ ਰੱਖਿਆਂ ਅਤੇ ਇਹ ਵਾਕ ਕਿ “ਰੂਹਾਨੀ ਦੁਨੀਆਂ ਵਿੱਚ ਕਦਮ ਰੱਖਿਆ” ਬਹੁਤ ਮਹੱਤਵਪੂਰਨ ਹਨ । ਇਹਨਾਂ ਦਾ ਭਾਵ ਹੈ ਹਰਕਤ ਵਿੱਚ ਆਉਣਾ, ਇੱਕ ਸ਼ੁਰੂਆਤ ਕਰਨਾ, ਅੰਦਰ ਦਾਖਲ ਹੋਣਾ, ਜੋ ਅਧਿਆਤਮਿਕ ਵਿਕਾਸ ਨੂੰ ਕਾਇਮ ਰੱਖਣ ਦੀ ਇੱਕ ਪੂਰਬ-ਸ਼ਰਤ ਹੈ ਅਤੇ “ਰੂਹਾਨੀ” ਮੇਰਾ ਅਧਿਆਤਮਿਕ ਹਿੱਸਾ ਹੈ । ਸਵੈ ਕੇਂਦਰਤਾ ਅਤੇ ਦੁਨੀਆਵੀ ਚੀਜ਼ਾਂ ਉੱਤੇ ਭੌਤਿਕ ਕੇਂਦਰਤਾ, ਮੇਰੇ ਅਧਿਆਤਮਿਕ ਵਿਕਾਸ ਵਿੱਚ ਰੁਕਾਵਟਾਂ ਹਨ ਅਧਿਆਤਮਿਕਤਾ ਦਾ ਅਰਥ ਹੈ, ਦੁਨੀਆਵੀ ਚੀਜ਼ਾਂ ਦੀ ਬਜਾਏ ਰੂਹਾਨੀ ਚੀਜ਼ਾਂ ਵੱਲ ਲੱਗਣਾ ਜਿਸ ਦਾ ਭਾਵ ਹੈ ਮੇਰੇ ਲਈ ਰੱਬ ਦੀ ਮਰਜ਼ੀ ਦੀ ਪਾਲਣਾ ਕਰਨਾ। ਮੈਂ ਅਧਿਆਤਮਿਕ ਚੀਜ਼ਾਂ ਨੂੰ ਇੰਝ ਸਮਝਦਾ ਹਾਂ ਜਿਵੇਂ : ਬਿਨਾਂ ਸ਼ਰਤ ਪਿਆਰ, ਆਨੰਦ, ਸਹਿਣਸ਼ੀਲਤਾ, ਦਯਾ, ਚੰਗਿਆਈ, ਨਿਸ਼ਠਾ, ਸੰਜਮ ਅਤੇ ਨਿਮਰਤਾ । ਕਿਸੇ ਵੇਲੇ ਵੀ ਜੇ ਮੈਂ ਸੁਆਰਥੀਪਨ, ਬੇਇਮਾਨੀ, ਰੰਜਿਸ਼ ਅਤੇ ਡਰ ਨੂੰ ਆਪਣਾ ਹਿੱਸਾ ਬਣਨ ਦਿੰਦਾ ਹਾਂ ਤਾਂ ਮੈਂ ਅਧਿਆਤਮਿਕ ਚੀਜ਼ਾਂ ਤੋਂ ਦੂਰ ਹੋ ਜਾਂਦਾ ਹਾਂ ਜਿਉਂ ਜਿਉਂ ਮੈਂ ਆਪਣਾ ਸੋਫੀਪਨ ਕਾਇਮ ਰੱਖਦਾ ਹਾਂ ਤਾਂ ਅਧਿਆਤਮਿਕ ਵਿਕਾਸ ਕਰਨਾ ਸਾਰੀ ਉਮਰ ਦੀ ਪ੍ਰਣਾਲੀ ਬਣ ਜਾਂਦਾ ਹੈ । ਮੇਰਾ ਟੀਚਾ ਅਧਿਆਤਮਿਕ ਉੱਨਤੀ ਦਾ ਹੈ, ਇਹ ਸਵੀਕਾਰ ਕਰਦਿਆਂ ਕਿ ਮੈਂ ਅਧਿਆਤਮਿਕ ਸੰਪੂਰਨਤਾ ਕਦੇ ਵੀ ਹਾਸਿਲ ਨਹੀਂ ਕਰ ਸਕਾਂਗਾ ।