ਆਪਣੇ ਤੋਂ ਵੱਡੀ ਸ਼ਕਤੀ ਅੱਗੇ ਆਪਣੇ ਅਹੰਕਾਰ ਅਤੇ ਸਵੈ-ਇੱਛਾ ਨੂੰ ਛੱਡਣ ਦਾ ਇਛੁੱਕ ਹੋਣਾ, ਅੱਜ ਮੇਰੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਅਤੀ ਲੋੜੀਂਦਾ ਅਤੇ ਜ਼ਰੂਰੀ ਤੱਤ ਸਾਬਤ ਹੋਇਆ ਹੈ । ਇਛੁੱਕ ਹੋਣ ਦਾ ਬਹੁਤ ਛੋਟਾ ਜਿਹਾ ਅੰਸ਼ ਵੀ, ਜੇ ਇਮਾਨਦਾਰ ਹੋਵੇ, ਤਾਂ ਰੱਬ ਦੇ ਪ੍ਰਵੇਸ਼ ਅਤੇ ਉਸ ਦਾ ਕਿਸੇ ਵੀ ਮੁਸ਼ਕਿਲ, ਪੀੜਾ ਜਾਂ ਧੁੰਨ ਨੂੰ ਆਪਣੇ ਕਾਬੂ ਵਿੱਚ ਲੈਣ ਲਈ ਕਾਫੀ ਹੈ । ਮੇਰੇ ਸੋਖਿਆਂ ਹੋਣ ਦੀ ਸੀਮਾ ਦਾ ਸਿੱਧਾ ਸੰਬੰਧ ਇਸ ਗੱਲ ਨਾਲ ਹੈ ਕਿ ਕਿਸੇ ਵੀ ਪਲ ਸਵੈ-ਇੱਛਾ ਛੱਡਣ ਅਤੇ ਰੱਬ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਦਰਸ਼ਨ ਕਰਨ ਦੇਣ ਦੀ ਇੱਛਾ ਦੀ ਕੀ ਹੱਦ ਹੈ ? ਇਛੁੱਕ ਹੋਣ ਦੀ ਚਾਬੀ ਨਾਲ, ਮੇਰੀਆਂ ਚਿੰਤਾਵਾਂ ਅਤੇ ਡਰ ਪੁਰਜ਼ੋਰ ਸ਼ਕਤੀ ਸਦਕੇ ਆਤਮ-ਸ਼ਾਤੀ ਵਿੱਚ ਤਬਦੀਲ ਹੋ ਗਏ।