ਇਹ ਸ਼ਬਦ ਮੈਨੂੰ ਯਾਦ ਕਰਵਾਉਂਦੇ ਹਨ ਕਿ ਮੈਨੂੰ ਸ਼ਰਾਬ ਤੋਂ ਇਲਾਵਾ ਹੋਰ ਵੀ ਸਮੱਸਿਆਵਾਂ ਹਨ ; ਅਤੇ ਸ਼ਰਾਬ ਪੀਣਾ ਸਿਰਫ ਇੱਕ ਹੋਰ ਵਿਆਪਕ ਬਿਮਾਰੀ ਦਾ ਲੱਛਣ ਹੈ । ਜਦੋਂ ਮੈਂ ਸ਼ਰਾਬ ਪੀਣੀ ਬੰਦ ਕੀਤੀ ਤਾਂ ਮੈਂ ਬੇਕਾਬੂ ਭਾਵਨਾਵਾਂ, ਕਸ਼ਟ ਭਰੇ ਸੰਬੰਧਾਂ ਅਤੇ ਅਸਤ-ਵਿਅਸਤ ਹਾਲਾਤਾਂ, ਤੋਂ ਉਮਰ ਭਰ ਚੱਲਣ ਵਾਲੀ ਰੋਗ-ਮੁਕਤੀ ਦੀ ਕ੍ਰਿਆ ਦੀ ਸ਼ੁਰੂਆਤ ਕੀਤੀ । ਆਪਣੇ ਤੋਂ ਵੱਡੀ ਤਾਕਤ ਅਤੇ ਭਾਇਚਾਰੇ ਵਿੱਚ ਦੋਸਤਾਂ ਦੀ ਮਦਦ ਬਗੈਰ ਇਹ ਕ੍ਰਿਆ ਸਾਡੇ ਵਿੱਚੋਂ ਜ਼ਿਆਦਾਤਰ ਲਈ ਔਖੀ ਜਾਪਦੀ ਹੈ । ਜਦੋਂ ਮੈਂ ਅਲਕੋਹੋਲਿਕਸ ਅਨੌਨੀਮਸ ਕਾਯ੍ਰਕਰਮ ਦੇ ਕਦਮਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਚੋਂ ਬਹੁਤ ਸਾਰੀਆਂ ਗੁੰਝਲਾਂ ਸੁਲਝਣੀਆਂ ਸ਼ੁਰੂ ਹੋ ਗਈਆਂ । ਪਰ, ਥੋੜਾ-ਥੋੜਾ ਕਰਕੇ, ਮੇਰੇ ਜੀਵਨ ਦੇ ਸਭ ਤੋਂ ਜ਼ਿਆਦਾ ਪ੍ਰਭਾਵਤ ਹਿੱਸੇ ਠੀਕ ਹੋ ਗਏ । ਇੱਕ ਦਿਨ ਦੇ ਆਧਾਰ ਤੇ, ਅਤੇ ਲੱਗਭਗ ਬਹੁਤ ਗਹਿਰਾਈ ਤੱਕ, ਮੈਂ ਠੀਕ ਹੋ ਗਿਆ । ਜਿਵੇਂ ਤਾਪਮਾਨ ਕੰਟਰੋਲ ਕਰਨ ਵਾਲੇ ਯੰਤਰ ਨੂੰ ਬੰਦ ਕਰ ਦਿੱਤੇ ਜਾਵੇ, ਉਸੀਂ ਤਰਾਂ ਮੇਰੇ ਡਰ ਘੱਟ ਗਏ । ਮੈਨੂੰ ਸੰਤੋਸ਼ ਦੇ ਪਲਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ । ਮੇਰੀਆਂ ਭਾਵਨਾਵਾਂ ਘੱਟ ਉਤੇਜਿਤ ਹੁੰਦੀਆਂ ਹਨ । ਹੁਣ ਇੱਕ ਵਾਰ ਫਿਰ ਮੈਂ ਮਾਨਵ ਪਰਿਵਾਰ ਦਾ ਹਿੱਸਾ ਬਣ ਗਿਆ ਹਾਂ ।