ਸੋਫੀਪਨ ਦੇ ਸ਼ੁਰੂ ਦੇ ਸਾਲਾਂ ਵਿੱਚ ਮੈਂ ਇਹ ਸੋਚ ਕੇ ਅਹੰਕਾਰ ਨਾਲ ਭਰਿਆ ਰਹਿਦਾ ਸੀ ਕਿ ਇੱਕ ਅੱਛੀ ਅਤੇ ਖੁਸ਼ਹਾਲ ਜ਼ਿੰਦਗੀ ਦੇ ਇਲਾਜ ਵਾਸਤੇ ਏ.ਏ. ਹੀ ਇੱਕ ਮਾਤਰ ਸਾਧਨ ਹੈ । ਇਹ ਨਿਸ਼ਚਿਤ ਹੀ ਮੇਰੇ ਸੋਫੀਪਨ ਦਾ ਇੱਕ ਮੂਲ ਹਿੱਸਾ ਸੀ, ਅਤੇ ਅੱਜ ਵੀ ਜਦੋਂ ਕਿ ਮੈਨੂੰ ਕਾਯ੍ਰਕਰਮ ਵਿੱਚ 12 ਸਾਲਾਂ ਤੋਂ ਜ਼ਿਆਦਾ ਹੋ ਗਏ ਹਨ । ਮੈਂ ਮੀਟਿੰਗਾਂ, ਵਿੱਚ, ਪ੍ਰਾਯੋਜਕ ਹੋਣ ਚ, ਅਤੇ ਸੇਵਾ ਵਿੱਚ ਕਾਫੀ ਜੁੜਿਆ ਹੋਇਆ ਹਾਂ । ਸੋਫੀਪਨ ਦੇ ਪਹਿਲੇ ਚਾਰ ਸਾਲਾਂ ਚ ਮੈਂ ਪੇਸ਼ੇਵਰ ਮਦਦ ਲੈਣਾ ਠੀਕ ਸਮਝਿਆ, ਕਿਉਂਕਿ ਮੇਰੀ ਜ਼ਜਬਾਤੀ ਸਿਹਤ ਬਹੁਤ ਖਰਾਬ ਸੀ । ਐਸੇ ਲੋਕ ਵੀ ਹਨ ਜਿਹਨਾਂ ਨੇ ਸੋਫੀਪਨ ਅਤੇ ਖੁਸ਼ੀ ਦੂਜੀਆਂ ਸੰਸਥਾਵਾਂ ਚੋਂ ਹਾਸਲ ਕੀਤੀ ਹੈ । ਏ.ਏ. ਨੇ ਮੈਨੂੰ ਸਿਖਾਇਆ ਹੈ ਕਿ ਮੇਰੇ ਕੋਲ ਛੋਟ ਹੈ : ਆਪਣੇ ਸੋਫੀਪਨ ਨੂੰ ਚੰਗਾ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ । ਏ.ਏ. ਸ਼ਾਇਦ ਸਾਰੀਆਂ ਚੀਜ਼ਾਂ ਦਾ ਇਲਾਜ ਨਾ ਹੋਵੇ, ਪਰ ਇਹ ਮੇਰੇ ਲਈ ਮੇਰੇ ਸੋਫੀ ਜੀਉਣ ਦਾ ਕੇਂਦਰ ਹੈ ।