ਜਦੋਂ ਮੈਂ ਆਖਿਰ ਏ.ਏ. ਵਿੱਚ ਆ ਗਿਆ, ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਇੱਥੇ ਕੋਈ ਖਜ਼ਾਨਚੀ ਨਹੀਂ ਜੋ “ਦੇਣਦਾਰੀਆਂ ਦੀ ਅਦਾਇਗੀ ਲਈ ਮਜ਼ਬੂਰ ਕਰ ਸਕੇ ।” ਮੈਂ ਕਿਸੇ ਅਜਿਹੀ ਸੰਸਥਾ ਬਾਰੇ ਸੋਚ ਵੀ ਨਹੀਂ ਸਕਦਾ ਸੀ ਜਿਸਨੂੰ ਆਪਣੀਆਂ ਸੇਵਾਵਾਂ ਬਦਲੇ ਆਰਥਿਕ ਯੋਗਦਾਨ ਦੀ ਜ਼ਰੂਰਤ ਨਹੀਂ ਸੀ । ਇਹ ਮੇਰਾ, ਬਿਨਾਂ ਕੁਝ ਦਿੱਤੇ, ਕੁਝ ਲੈਣ ਦਾ ਪਹਿਲਾ ਅਤੇ ਹੁਣ ਤੱਕ ਦਾ ਨਵੇਕਲਾ ਤਜ਼ਰਬਾ ਸੀ । ਕਿਉਂਕਿ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਏ.ਏ. ਦੇ ਸਦੱਸਾਂ ਨੇ ਮੈਨੂੰ ਪ੍ਰਯੋਗ ਕੀਤਾ ਜਾਂ ਮੇਰੇ ਨਾਲ ਧੋਖਾ ਕੀਤਾ ਹੈ, ਇਸ ਲਈ ਮੈਂ ਬਿਨਾਂ ਕੋਈ ਧਾਰਨਾ ਬਣਾਏ ਅਤੇ ਖੁੱਲੇ ਮਨ ਨਾਲ ਕਾਯ੍ਰਕਰਮ ਤੱਕ ਪਹੁੰਚਣ ਦੇ ਕਾਬਲ ਹੋਇਆ । ਉਹ ਮੇਰੇ ਤੋਂ ਕੁਝ ਨਹੀਂ ਚਾਹੁੰਦੇ ਸੀ । ਮੈਂ ਕੀ ਗੁਆ ਸਕਦਾ ਸੀ ? ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਜਿਸਨੇ ਸ਼ੁਰੂ ਦੇ ਸੰਚਾਲਿਕਾਂ ਨੂੰ ਸਿਆਣਪ ਦਿੱਤੀ ਜੋ ਸ਼ਰਾਬੀ ਦੇ, ਉਸ ਨਾਲ ਚਲਾਕੀ, ਦੇ ਵਿਹਾਰ ਪ੍ਰਤੀ ਨਾਰਾਜ਼ਗੀ ਨੂੰ,ਇੰਨੀ ਚੰਗੀ ਤਰਾਂ ਜਾਣਦੇ ਸੀ ।