“ਸੰਦੇਹਸ਼ੀਲ ਐਸ਼ਪ੍ਰਸਤੀ” ਮੈਂ ਉਹਨਾਂ ਸ਼ਬਦਾਂ ਨੂੰ ਕਿੰਨੀ ਵਾਰ ਯਾਦ ਰੱਖਿਆ ਹੈ । ਕੇਵਲ ਗੁੱਸਾ ਹੀ ਨਹੀਂ ਜਿਹੜਾ ਕਿ ਗੈਰ ਸ਼ਰਾਬੀਆਂ ਵਾਸਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ : ਮੈਂ ਇੱਕ ਸੂਚੀ ਬਣਾਈ ਜਿਸ ਵਿੱਚ ਜਾਇਜ਼ ਕਰਾਰ ਦਿੱਤੇ ਜਾਣ ਯੋਗ ਰੰਜਿਸ਼ਾਂ, ਆਪਣੇ ਤੇ ਤਰਸ ਖਾਣਾ, ਦੂਜਿਆਂ ਬਾਰੇ ਫੈਸਲਾ ਕਰਨਾ, ਆਪਣੇ ਆਪ ਨੂੰ ਉੱਚਿਤ ਠਹਿਰਾਉਣਾ, ਝੂਠਾ ਅਹੰਕਾਰ ਅਤੇ ਝੂਠੀ ਨਿਮਰਤਾ ਸ਼ਾਮਲ ਹਨ । ਮੈਂ ਅਸਲੀ ਲਿਖੇ ਵਾਕ ਨੂੰ ਪੜ ਕੇ ਹਮੇਸ਼ਾ ਹੈਰਾਨ ਹੁੰਦਾ ਹਾਂ । ਕਾਯ੍ਰਕਰਮ ਦੇ ਸਿਧਾਂਤ ਮੇਰੇ ਵਿੱਚ ਇੰਨੀ ਚੰਗੀ ਤਰਾਂ ਭਰ ਦਿੱਤੇ ਗਏ ਹਨ ਕਿ ਮੈਂ ਸੋਚਦਾ ਰਹਿੰਦਾ ਹਾਂ ਕਿ ਉੱਪਰ ਲਿਖੇ ਸਾਰੇ ਔਗੁਣ ਵੀ ਮੇਰੀ ਸੂਚੀ ਵਿੱਚ ਸ਼ਾਮਲ ਹਨ । ਰੱਬ ਦਾ ਸ਼ੁਕਰ ਹੈ ਕਿ ਮੈਂ ਇਹਨਾਂ ਨਾਲ ਚੱਲ ਨਹੀਂ ਸਕਦਾ – ਨਹੀਂ ਤੇ ਯਕੀਨਨ ਹੀ ਮੈਂ ਇਹਨਾਂ ਵਿੱਚ ਫਸ ਜਾਵਾਂਗਾ ।