ਜਦੋਂ ਮੈਂ ਚੌਥਾ ਕਦਮ ਲੈਂਦਿਆਂ ਲੋਕਾਂ ਤੋਂ ਸਹਿਮਤੀ ਲੈਣ ਦੀ ਆਪਣੀ ਜ਼ਰੂਰਤ ਬਾਰੇ ਜਾਣਿਆ ਤਾਂ ਮੈਂ ਇਹ ਨਹੀਂ ਸੀ ਸੋਚਿਆ ਕਿ ਇਸਨੂੰ ਚਰਿੱਤਰ ਦੇ ਔਗੁਣ ਦੀ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ । ਮੈਂ ਇਸਨੂੰ ਜ਼ਿਆਦਾ ਇੱਕ ਚੰਗਿਆਈ ਹੀ ਸਮਝਣਾ ਚਾਹੁੰਦਾ ਸੀ (ਇਹ ਹੈ, ਦੂਜਿਆਂ ਨੂੰ ਖੁਸ਼ ਕਰਨ ਦੀ ਇੱਛਾ ਹੋਣਾ) ਮੈਨੂੰ ਛੇਤੀ ਹੀ ਇਸ ਗੱਲ ਵੱਲ ਇਸ਼ਾਰਾ ਕੀਤਾ ਗਿਆ ਕਿ ਮੇਰੀ ਇਹ ਜ਼ਰੂਰਤ ਮੇਰੇ ਲਈ ਬਹੁਤ ਅੜਚਨ ਬਣ ਸਕਦੀ ਹੈ । ਅੱਜ ਵੀ ਦੂਜਿਆਂ ਤੋਂ ਪ੍ਰਸੰਸਾ ਲੈਣਾ ਮੈਨੂੰ ਚੰਗਾ ਲੱਗਦਾ ਹੈ, ਪਰ ਮੈਂ ਹੁਣ ਇਸ ਨੂੰ ਹਾਸਲ ਕਰਨ ਲਈ ਉਹ ਕੀਮਤ ਦੇਣ ਲਈ ਤਿਆਰ ਨਹੀਂ ਜੋ ਮੈਂ ਇਹ ਹਾਸਲ ਕਰਨ ਲਈ ਅਦਾ ਕਰਦਾ ਹੁੰਦਾ ਸੀ । ਲੋਕਾਂ ਦੀ ਪ੍ਰਸੰਸਾ ਲੈਣ ਲਈ ਮੈਂ ਆਪਣੇ ਆਪ ਨੂੰ ਇੰਨਾਂ ਨਹੀਂ ਮਰੋੜਾਂਗਾਂ ਕਿ ਟੁੱਟ ਜਾਵਾਂ । ਜੇ ਮੈਨੂੰ ਤੁਹਾਡੀ ਸਹਿਮਤੀ ਜਾਂ ਪ੍ਰਸੰਸਾ ਮਿਲਦੀ ਹੈ ਤਾਂ ਵਧੀਆ ਹੈ, ਪਰ ਜੇ ਨਹੀਂ ਮਿਲਦੀ ਤਾਂ ਮੈਂ ਇਸ ਬਗੈਰ ਵੀ ਜੀਉ ਲਵਾਂਗਾ । ਮੈਂ ਉਹ ਕਹਿਣ ਦਾ ਜ਼ਿੰਮੇਵਾਰ ਹਾਂ ਜੋ ਮੈਂ ਸੋਚਦਾ ਹਾਂ ਕਿ ਸੱਚ ਹੈ, ਨਾਂ ਕਿ ਉਹ ਜੋ ਮੈਂ ਸੋਚਦਾ ਹਾਂ ਦੂਜੇ ਸੁਣਨਾ ਪਸੰਦ ਕਰਦੇ ਹੋਣ ।
ਇਸੀ ਤਰਾਂ ਮੇਰੇ ਝੂਠੇ ਅਹੰਕਾਰ ਨੇ ਮੈਨੂੰ ਆਪਣੀ ਸ਼ੋਹਰਤ ਬਾਰੇ ਜ਼ਰੂਰਤ ਤੋਂ ਜ਼ਿਆਦਾ ਚਿੰਤਿਤ ਕੀਤੇ ਰੱਖਿਆ । ਏ.ਏ. ਦੇ ਕਾਯ੍ਰਕਰਮ ਚ ਚਾਣਨਾ ਪੈਣ ਤੇ, ਹੁਣ ਮੇਰਾ ਮਕਸਦ ਆਪਣੇ ਚਰਿੱਤਰ ਨੂੰ ਬਿਹਤਰ ਬਣਾਉਣਾ ਹੈ ।