ਸ਼ਰਾਬ ਪੀਂਦਿਆਂ ਮੈਂ ਪੂਰੀ ਤਰਾਂ ਨਾ ਦਿਖਾਈ ਦੇਣ ਵਾਲੀ ਭਾਵਨਾ ਅਤੇ ਇਹ ਕਿ ਮੈਂ ਇਸ ਸ੍ਰਿਸ਼ਟੀ ਦਾ ਕੇਂਦਰ ਹਾਂ ਦੇ ਵਿਚਾਲੇ ਗੇੜੇ ਖਾਂਦਾ ਰਿਹਾ । ਇਹਨਾਂ ਦੋਹਾਂ ਵਿਚਕਾਰ ਉਸ ਤਿਲਕਵੇਂ ਸੰਤੁਲਨ ਦੀ ਖੋਜ ਕਰਨਾ ਮੇਰੀ ਰੋਗ-ਮੁਕਤੀ ਦਾ ਇੱਕ ਵੱਡਾ ਹਿੱਸਾ ਬਣ ਗਿਆ ਹੈ । ਚੰਦ੍ਰਮਾ, ਜਿਸ ਲਈ ਮੈਂ ਲਗਾਤਾਰ ਕੁਰਲਾਉਂਦਾ ਰਿਹਾ, ਉਹ ਸੀ ਸੋਫੀਪਨ ਜੋ ਕਦੇ ਵੀ ਪੂਰਨ ਨਹੀਂ ਹੁੰਦਾ ; ਸਗੋਂ ਉਹ ਆਪਣੇ ਕਈ ਪਹਿਲੂ ਵਿਖਾਉਂਦਾ ਹੈ, ਅਤੇ ਉਹਨਾਂ ਸਭ ਵਿੱਚ ਸਬਕ ਹੁੰਦੇ ਹਨ । ਸੱਚੀ ਜਾਣਕਾਰੀ ਅਕਸਰ ਇੱਕ ਗ੍ਰਹਿਣ ਦੇ ਹਨੇਰੇ ਦੇ ਸਮੇਂ ਤੋਂ ਬਾਅਦ ਹੀ ਆਈ ਹੈ, ਪਰ ਮੇਰੀ ਰੋਗ-ਮੁਕਤੀ ਦੇ ਹਰ ਪਹਿਲੂ ਤੋਂ ਬਾਅਦ ਰੋਸ਼ਨੀ ਹੋਰ ਵੀ ਜ਼ਿਆਦਾ ਹੋਈ ਹੈ ਅਤੇ ਮੇਰੀ ਸੋਚ ਜ਼ਿਆਦਾ ਸਾਫ ਹੈ ।