ਮੈਂ ਉਸ ਵਕਤ ਨੂੰ ਯਾਦ ਕਰਦਾ ਹਾਂ ਜਦੋਂ ਮੈਂ ਅਕਾਸ਼ ਵਿੱਚ ਵੇਖਦਾ ਅਤੇ ਸੋਚਦਾ ਕਿ ਇਹ ਸਭ ਕਿਸਨੇ ਅਤੇ ਕਿਉਂ ਸ਼ੁਰੂ ਕੀਤਾ । ਜਦੋਂ ਮੈਂ ਅਲਕੋਹੋਲਿਕਸ ਅਨੌਨੀਮਸ ਵਿੱਚ ਆਇਆ ਤਾਂ ਸਥਿਰ ਸੋਫੀਪਨ ਨਾਲ ਜੁੜੀ ਹੋਈ ਅਧਿਆਤਮਿਕ ਅਵਸਥਾ ਨੂੰ ਸਮਝਣਾ ਜ਼ਰੂਰੀ ਸੀ । ਸਾਇੰਸ ਉੱਤੇ ਆਧਾਰਿਤ ਇੱਕ ਵੱਡੇ ਧਮਾਕੇ ਸਮੇਤ ਵੱਖ ਵੱਖ ਸਿਧਾਂਤਾਂ ਦਾ ਅਧਿਐਨ ਕਰਨ ਉਪਰੰਤ ਮੈਂ ਇੱਕ ਸਧਾਰਨ ਸਿਧਾਂਤ ਨੂੰ ਚੁਣਿਆ ਅਤੇ ਆਪਣੀ ਸਮਝ ਦੇ ਰੱਬ ਨੂੰ ਹੀ ਉਹ ਵੱਡੀ ਸ਼ਕਤੀ ਮੰਨਿਆ ਜਿਸਨੇ ਇਹ ਧਮਾਕਾ ਸੰਭਾਵਿਤ ਕੀਤਾ ਸੀ । ਬ੍ਰਹਿਮੰਡ ਦੀ ਵਿਸ਼ਾਲਤਾ ਦੀ ਅਗਵਾਈ ਕਰਦਿਆਂ ਉਹ ਨਿਸ਼ਚਿਤ ਹੀ ਮੇਰੀ ਸੋਚ ਅਤੇ ਕਾਰਵਾਈਆਂ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਸਮਰੱਥ ਹੈ, ਬਸ਼ਰਤੇ ਮੈਂ ਉਸ ਦੇ ਦਿਸ਼ਾ ਨਿਰਦੇਸ਼ ਸਵੀਕਾਰ ਕਰਨ ਲਈ ਤਿਆਰ ਹੋਵਾਂ । ਪਰ ਮੈਂ ਉਸ ਸਹਾਇਤਾ ਦੀ ਉਮੀਦ ਨਹੀਂ ਕਰ ਸਕਦਾ ਜੇ ਮੈਂ ਉਸ ਤੋਂ ਮੂੰਹ ਫੇਰ ਲਵਾਂ ਅਤੇ ਆਪਣੀ ਮਰਜ਼ੀ ਕਰਾਂ । ਮੈਂ ਯਕੀਨ ਕਰਨ ਲਈ ਇਛੁੱਕ ਹੋ ਗਿਆ ਅਤੇ ਮੇਰੇ ਕੋਲ 26 ਸਾਲਾਂ ਦਾ ਸਥਿਰ ਅਤੇ ਸੰਤੋਸ਼ਜਨਕ ਸੋਫੀਪਨ ਹੈ ।