ਬਿੱਗ-ਬੁੱਕ ਦੇ ਮਾਰਗ-ਦਰਸ਼ਨ ਉੱਤੇ ਚੱਲਦੇ ਜਦੋਂ ਮੈਂ ਆਪਣਾ ਚੌਥਾ ਕਦਮ ਕੀਤਾ, ਮੈਂ ਵੇਖਿਆ ਕਿ ਮੇਰੀ ਰੋਸ਼ ਸੂਚੀ ਤੋਂ ਬਣੀਆਂ ਧਾਰਨਾਵਾਂ ਅਤੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਨਾਂ ਹੋ ਸਕਣ ਅਤੇ ਆਪਣੀ ਯੋਗਤਾ ਅਨੁਕੂਲ ਨਾਂ ਜੀਉ ਸਕਣ ਲਈ, ਦੂਜਿਆਂ ਨੂੰ ਦੋਸ਼ ਦੇਣ ਲਈ ਭਰੀ ਹੋਈ ਸੀ । ਮੈਨੂੰ ਇਹ ਵੀ ਪਤਾ ਚੱਲਿਆ ਕਿ ਕਾਲੇ ਰੰਗ ਦਾ ਹੋਣ ਕਰਕੇ ਮੈਂ ਆਪਣੇ ਨੂੰ ਅਲੱਗ ਮਹਿਸੂਸ ਕਰਦਾ ਸੀ । ਜਿਉਂ ਜਿਉਂ ਮੈਂ ਇਸ ਕਦਮ ਤੇ ਕੰਮ ਕਰਦਾ ਰਿਹਾ, ਮੈਂ ਜਾਣਿਆ ਕਿ ਇਹਨਾਂ ਭਾਵਨਾਵਾਂ ਤੋਂ ਛੁੱਟਕਾਰਾ ਪਾਉਣ ਲਈ ਮੈਂ ਹਮੇਸ਼ਾ ਹੀ ਬਹੁਤ ਜ਼ਿਆਦਾ ਸ਼ਰਾਬ ਪੀਤੀ । ਉਦੋਂ, ਜਦੋਂ ਮੈਂ ਸੋਫੀ ਹੋ ਗਿਆ ਅਤੇ ਆਪਣੀ ਰੋਸ਼ ਸੂਚੀ ਤੇ ਕੰਮ ਕੀਤਾ, ਤਾਂ ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਪਾਇਆ।