ਜਦੋਂ ਮੈਂ ਅਲਕੋਹੋਲਿਕਸ ਅਨੌਨੀਮਸ ਵਿੱਚ ਆਇਆ ਤਾਂ ਇੱਕ ਕੰਬਦੇ ਹੋਏ ਨਵੇਂ ਬੂਟੇ ਵਾਂਗ ਸਾਂ ਜਿਸਦੀਆਂ ਜੜਾਂ ਨੰਗੀਆਂ ਸਨ । ਇਹ ਜੀਣ ਦਾ ਸੁਆਲ ਸੀ – ਪਰ ਇਹ ਸ਼ੁਰੂਆਤ ਸੀ । ਮੈਂ ਫੈਲਿਆ, ਵਿਕਸਿਤ ਹੋਇਆ, ਮੁੜਿਆ-ਤੁੜਿਆ, ਪਰ ਦੂਜਿਆਂ ਦੀ ਮਦਦ ਨਾਲ ਆਖਿਰਕਾਰ ਮੇਰੀ ਆਤਮਾ ਜੜਾਂ ਤੋਂ ਉੱਭਰ ਕੇ ਬਾਹਰ ਆਈ । ਮੈਂ ਅਜ਼ਾਦ ਸੀ, ਮੈਂ ਹਰਕਤ ਵਿੱਚ ਆਇਆ, ਮੁਰਝਾ ਗਿਆ, ਅੰਦਰ ਵੱਲ ਨੂੰ ਲੁੱਕ ਗਿਆ, ਪ੍ਰਾਰਥਨਾ ਕੀਤੀ, ਦੁਬਾਰਾ ਹਰਕਤ ਵਿੱਚ ਆਇਆ, ਨਵੇਂ ਸਿਰਿਓਂ ਸਮਝਿਆ ਅਤੇ ਫਿਰ ਅਨੁਭਵ ਦੇ ਇੱਕ ਪਲ ਦਾ ਅਹਿਸਾਸ ਹੋਇਆ । ਮੇਰੀਆਂ ਜੜਾਂ ਚੋਂ ਆਤਮਿਕ ਬਾਹਾਂ, ਮਜ਼ਬੂਤ ਅਤੇ ਹਰੀਆਂ ਟਹਿਣੀਆਂ ਦੀ ਤਰਾਂ ਲੰਬੀਆਂ ਹੋ ਗਈਆਂ ; ਉੱਪਰ ਵੱਲ ਨੂੰ ਵਧਣ ਵਾਲੇ ਸੇਵਾਦਾਰਾਂ ਵਾਂਗ ਜੋ ਅਸਮਾਨ ਨੂੰ ਛੂਹਣਾ ਚਾਹੁੰਦੇ ਹੋਣ ।
ਇੱਥੇ ਇਸ ਧਰਤੀ ਉੱਤੇ ਰੱਬ ਨੇ ਨਿਰੰਤਰ ਬਿਨਾਂ ਮੂਰਤ ਉੱਚ-ਪਿਆਰ ਦੇ ਵਿਰਸੇ ਨੂੰ ਕਾਇਮ ਕੀਤਾ ਹੋਇਆ ਹੈ । ਮੇਰੇ ਅਲਕੋਹੋਲਿਕਸ ਅਨੌਨੀਮਸ ਦੇ ਜੀਵਨ ਨੇ ਮੈਨੂੰ ਅਲੱਗ ਆਧਾਰ ਤੇ ਪਹੁੰਚਾ ਦਿੱਤਾ ਸੀ ……ਮੇਰੀਆਂ ਜੜਾਂ ਨੇ ਇੱਕ ਨਵੀਂ ਮਿੱਟੀ ਵਿੱਚ ਪਕੜ ਕਰ ਲਈ ਸੀ ।