ਚੌਥੇ ਕਦਮ ਦਾ ਅਭਿਆਸ ਕਰਦੇ ਹੋਏ ਮੈਂ ਵੇਖਿਆ ਕਿ ਆਪਣੀਆਂ ਕੀਤੀਆਂ ਗਲਤੀਆਂ ਨੂੰ ਉੱਚਿਤ ਠਹਿਰਾਉਣਾ ਸੌਖਾ ਲੱਗਦਾ ਹੈ ਕਿਉਂਕਿ ਮੈਂ ਇਸਨੂੰ ਸੌਖੀ ਤਰਾਂ ਆਪਣੇ ਨਾਲ ਹੋਈਆਂ ਵਧੀਕੀਆਂ ਦਾ ਹਿਸਾਬ ਕਿਤਾਬ ਬਰਾਬਰ ਕਰਨ ਦੇ ਪੱਖ ਵਜੋਂ ਆਸਾਨੀ ਨਾਲ ਵੇਖ ਸਕਦਾ ਹਾਂ । ਜੇ ਮੈਂ ਲਗਾਤਾਰ ਆਪਣੇ ਪੁਰਾਣੇ ਜ਼ਖਮਾਂ ਨਾਲ ਜੁੜਿਆ ਰਹਾਂਗਾ ਤਾਂ ਇਹ ਰੋਸ਼ ਹੈ ਅਤੇ ਰੋਸ਼ ਚਾਣਨ ਨੂੰ ਮੇਰੀ ਆਤਮਾ ਤੱਕ ਪਹੁੰਚਣ ਤੋਂ ਰੋਕ ਦਿੰਦਾ ਹੈ । ਜੇ ਮੈਂ ਲਗਾਤਾਰ ਪੁਰਾਣੇ ਜ਼ਖਮਾਂ ਅਤੇ ਨਫਰਤ ਨੂੰ ਕੁਰੇਦਦਾ ਰਹਾਂਗਾ ਤਾਂ ਮੈਂ ਆਪਣੇ ਆਪ ਨੂੰ ਦੁੱਖ ਦੇਵਾਂਗਾ । ਕਈ ਸਾਲ ਰੋਸ਼ ਦੇ ਹਨੇਰੇ ਵਿੱਚ ਰਹਿਣ ਤੋਂ ਬਾਅਦ ਮੈਨੂੰ ਰੋਸ਼ਨੀ ਹਾਸਿਲ ਹੋਈ ਹੈ । ਮੈਨੂੰ ਰੋਸ਼ਾਂ ਤੋਂ ਛੁੱਟਕਾਰਾ ਪਾਉਣਾ ਹੀ ਹੈ ; ਇਹਨਾਂ ਨੂੰ ਰੱਖ ਕੇ ਮੇਰਾ ਗੁਜ਼ਾਰਾ ਨਹੀਂ ।