ਸ਼ਰਾਬੀਪਨ ਕਰਕੇ ਮੈਨੂੰ ਸ਼ਰਾਬ ਪੀਣੀ ਹੀ ਪੈਂਦੀ ਸੀ, ਭਾਵੇਂ ਮੈਂ ਚਾਹਵਾਂ ਜਾਂ ਨਾ । ਪਾਗਲਪਨ ਮੇਰੇ ਜੀਵਨ ਤੇ ਹਾਵੀ ਸੀ ਅਤੇ ਇਹੀ ਮੇਰੀ ਬਿਮਾਰੀ ਦਾ ਨਿਚੋੜ ਸੀ । ਇਸ ਨੇ ਮੈਨੂੰ ਸ਼ਰਾਬ ਪੀਣ ਜਾਂ ਨਾ ਪੀਣ ਵਿੱਚ ਚੋਣ ਕਰਨ ਦੀ ਸੁਤੰਤਰਤਾ ਤੋਂ ਵੰਚਿਤ ਕਰ ਦਿੱਤਾ, ਅਤੇ ਇਸ ਲਈ ਹੋਰ ਸਾਰੀਆਂ ਚੀਜ਼ਾਂ ਵਿੱਚ ਵੀ ਚੋਣ ਕਰਨ ਤੋਂ ਵਾਂਝੇ ਕਰ ਦਿੱਤਾ । ਜਦੋਂ ਮੈਂ ਪੀ ਲੈਂਦਾ ਤਾਂ ਮੈਂ ਜੀਵਨ ਦੇ ਕਿਸੇ ਹਿੱਸੇ ਵਿੱਚ ਵੀ ਕੋਈ ਠੋਸ ਚੋਣ ਕਰਨ ਦੇ ਕਾਬਿਲ ਨਾਂ ਰਹਿ ਜਾਂਦਾ ਅਤੇ ਮੇਰਾ ਜੀਵਨ ਅਸਤ-ਵਿਅਸਤ ਹੋ ਗਿਆ ।
ਮੈਂ ਈਸ਼ਵਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਸ਼ਰਾਬੀਪਨ ਦੀ ਬਿਮਾਰੀ ਦੇ ਪੂਰੇ ਅਰਥ ਸਮਝਣ ਅਤੇ ਸਵੀਕਾਰ ਕਰਨ ਲਈ ਮਦਦ ਕਰੇ ।