“ਡਰ ਨੇ ਦਰਵਾਜ਼ਾ ਖਟ-ਖਟਾਇਆ ; ਵਿਸ਼ਵਾਸ ਨੇ ਜਵਾਬ ਦਿੱਤਾ ; ਇੱਥੇ ਕੋਈ ਨਹੀਂ ।” ਮੈਨੂੰ ਨਹੀਂ ਪਤਾ ਕਿ ਇਹ ਵਾਕ ਕਿਸ ਨਾਲ ਸੰਬੰਧਤ ਹੈ, ਪਰ ਇਹ ਨਿਸ਼ਚਿਤ ਅਤੇ ਬੜੇ ਸਾਫ ਤੌਰ ਤੇ ਇਸ਼ਾਰਾ ਕਰਦਾ ਹੈ ਕਿ ਡਰ ਇੱਕ ਭਰਮ ਹੈ । ਮੈਂ ਖੁਦ ਇਸ ਭਰਨ ਨੂੰ ਘੜਦਾ ਹਾਂ ।
ਮੈਨੂੰ ਡਰ ਦਾ ਤਜ਼ਰਬਾ ਜ਼ਿੰਦਗੀ ਦੇ ਸ਼ੁਰੂ ਵਿੱਚ ਹੀ ਹੋਇਆ ਅਤੇ ਮੈਂ ਗਲਤੀ ਨਾਲ ਸੋਚ ਬੈਠਾ ਕਿ ਸਿਰਫ ਡਰ ਦੀ ਹੋਂਦ ਹੀ ਮੈਨੂੰ ਡਰਪੋਕ ਬਣਾ ਦਿੰਦੀ ਹੈ । ਮੈਨੂੰ ਪਤਾ ਨਹੀਂ ਸੀ ਕਿ “ਹੌਂਸਲੇ” ਦੀ ਇੱਕ ਪਰਿਭਾਸ਼ਾ “ਡਰ ਦੇ ਬਾਵਜੂਦ, ਸਹੀ ਗੱਲਾਂ ਨੂੰ ਕਰਨ ਲਈ ਤਿਆਰ ਹੋਣਾ” ਵੀ ਹੈ । ਇਸ ਲਈ ਇਹ ਜ਼ਰੂਰੀ ਨਹੀਂ ਕਿ ਹੌਂਸਲੇ ਦਾ ਅਰਥ, ਡਰ ਦਾ ਨਾ ਹੋਣਾ ਹੈ ।
ਜਿਸ ਸਮੇਂ ਦੌਰਾਨ, ਮੇਰੇ ਜੀਵਨ ਵਿੱਚ ਪਿਆਰ ਨਹੀਂ ਸੀ, ਤਾਂ ਨਿਸ਼ਚਿਤ ਹੀ ਮੈਨੂੰ ਡਰ ਹੁੰਦੇ ਸਨ । ਰੱਬ ਤੋਂ ਡਰਨਾ ਆਨੰਦ ਤੋਂ ਡਰਨਾ ਹੈ । ਜਦੋਂ ਮੈਂ ਪਿੱਛੇ ਵੇਖਦਾ ਹਾਂ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਜਿਸ ਸਮੇਂ ਦੌਰਾਨ ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ, ਉਦੋਂ ਮੇਰੇ ਜੀਵਨ ਵਿੱਚ ਕੋਈ ਖੁਸ਼ੀ ਨਹੀਂ ਸੀ । ਜਿਵੇਂ ਮੈਂ ਇਹ ਸਿੱਖਿਆ ਕਿ ਰੱਬ ਤੋਂ ਡਰਨਾ ਨਹੀਂ – ਮੈਂ ਖੁਸ਼ੀ ਮਾਣਨਾ ਵੀ ਸਿੱਖ ਗਿਆ ।