ਮੈਂ ਪਾਇਆ ਹੈ ਕਿ ਕਿਸੇ ਵੀ ਸੱਚੇ ਅਧਿਆਤਮਿਕ ਪ੍ਰਗਤੀ ਨੂੰ ਬਣਾਏ ਰੱਖਣ ਲਈ, ਮੈਨੂੰ ਹਰ ਹਾਲਾਤ ਵਿੱਚ ਦੂਜਿਆਂ ਨੂੰ ਮਾਫ ਕਰਨਾ ਪੈਣਾ ਹੈ । ਮਾਫ ਕਰਨ ਦੀ ਮਹੱਤਤਾ ਸ਼ਾਇਦ ਇੱਕ ਦਮ ਪਤਾ ਨਾ ਚੱਲੇ, ਪਰ ਮੇਰਾ ਅਧਿਐਨ ਦੱਸਦਾ ਹੈ ਕਿ ਅਧਿਆਤਮਿਕਤਾ ਦੇ ਹਰ ਸਿਖਿਅਕ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਹੈ ।
ਮੇਰੇ ਲਈ ਜ਼ਰੂਰੀ ਹੈ ਕਿ ਦਿੱਤੀਆਂ ਗਈਆਂ ਚੋਟਾਂ ਲਈ ਮੈਂ ਮਾਫ ਕਰ ਦੇਵਾਂ, ਨਾਂ ਸਿਰਫ ਸ਼ਬਦਾਂ ਰਾਹੀਂ ਜਾਂ ਕਿਸੇ ਸ਼ਕਲ ਰਾਹੀਂ ਬਲਕਿ ਆਪਣੇ ਦਿਲੋਂ, ਮੈਂ ਇੰਝ ਦੂਜਿਆਂ ਕਰਕੇ ਨਹੀਂ ਸਗੋਂ ਆਪਣੇ ਲਈ ਕਰਦਾ ਹਾਂ । ਰੋਸ਼, ਗੁੱਸਾ ਜਾਂ ਦੂਜੇ ਨੂੰ ਸਜ਼ਾ ਮਿਲਦੇ ਵੇਖਣ ਦੀ ਇੱਛਾ, ਉਹ ਚੀਜ਼ਾਂ ਹਨ ਜੋ ਮੇਰੀ ਆਤਮਾ ਨੂੰ ਬਿਮਾਰ ਕਰਦੀਆਂ ਹਨ । ਇਹੋ ਜਿਹੀਆਂ ਚੀਜ਼ਾਂ ਮੇਰੀਆਂ ਸਮੱਸਿਆਵਾਂ ਨੂੰ ਮੇਰੇ ਨਾਲ ਸੰਗਲਾਂ ਨਾਲ ਬੰਨ ਦਿੰਦੀਆਂ ਹਨ । ਇਹ ਮੈਨੂੰ ਹੋਰ ਦੂਜੀਆਂ ਸਮੱਸਿਆਵਾਂ ਨਾਲ ਜੋੜ ਦਿੰਦੀਆਂ ਹਨ, ਜਿਹਨਾਂ ਦਾ ਮੂਲ ਸਮੱਸਿਆ ਨਾਲ ਕੋਈ ਸਰੋਕਾਰ ਨਹੀਂ ਹੁੰਦਾ ।