ਇੱਕ ਭੌਤਿਕਵਾਦੀ ਆਸਥਾ ਵਾਲੇ ਪਰਿਵਾਰ ਵਿੱਚ ਜਨਮੇ ਹੋਣ ਕਰਕੇ, ਜਦੋਂ ਮੈਂ ਪਹਿਲੀ ਵਾਰੀ ਪ੍ਰਾਰਥਨਾ ਕੀਤੀ ਤਾਂ ਆਪਣੇ ਆਪ ਨੂੰ ਮੂਰਖ ਜਿਹਾ ਮਹਿਸੂਸ ਕੀਤਾ । ਮੈਂ ਜਾਣਦਾ ਸੀ ਕਿ ਮੇਰੇ ਜੀਵਨ ਵਿੱਚ ਕੋਈ ਵੱਡੀ ਸ਼ਕਤੀ ਕੰਮ ਕਰ ਰਹੀ ਹੈ – ਨਹੀਂ ਤਾਂ ਫਿਰ ਮੈਂ ਸੋਫੀ ਕਿਵੇਂ ਰਹਿੰਦਾ ? ਪਰ ਮੈਂ ਨਿਸ਼ਚਿਤ ਤੌਰ ਤੇ ਇਹ ਯਕੀਨ ਨਹੀਂ ਕਰਦਾ ਸੀ ਕਿ ਇਹ ਵੱਡੀ ਸ਼ਕਤੀ, ਭਾਵੇਂ ਕੋਈ ਵੀ ਹੋਵੇ, ਮੇਰੀਆਂ ਪ੍ਰਾਰਥਨਾਵਾਂ ਸੁਣਨਾ ਚਾਹੁੰਦੀ ਸੀ । ਉਹ ਲੋਕ, ਜਿਹਨਾਂ ਕੋਲ ਉਹ ਸੀ ਜੋ ਮੈਂ ਵੀ ਹਾਸਿਲ ਕਰਨਾ ਚਾਹੁੰਦਾ ਸੀ, ਕਹਿੰਦੇ ਸਨ ਕਿ ਪ੍ਰਾਰਥਨਾ, ਕਾਯ੍ਰਕਰਮ ਨੂੰ ਅਮਲ ਵਿੱਚ ਲਿਆਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਇਸ ਲਈ ਮੈਂ ਇਸ ਦੀ ਪਾਲਣਾ ਕੀਤੀ । ਰੋਜ਼ ਦੀ ਪ੍ਰਾਰਥਨਾ ਦੀ ਵਚਨਬੱਧਤਾ ਕਰਕੇ ਮੈਨੂੰ ਇਹ ਪਾ ਕੇ ਬਹੁਤ ਹੈਰਾਨੀ ਹੋਈ ਕਿ ਮੈਂ ਜ਼ਿਆਦਾ ਸ਼ਾਤ ਅਤੇ ਇਸ ਦੁਨੀਆਂ ਵਿੱਚ ਮੈਨੂੰ ਮਿਲੀ ਜਗਾ ਪ੍ਰਤੀ ਜ਼ਿਆਦਾ ਸੌਖਾ ਹੋ ਗਿਆ । ਦੂਜੇ ਸ਼ਬਦਾਂ ਵਿੱਚ ਜੀਵਨ ਹੋਰ ਸੌਖਾ ਹੋ ਗਿਆ ਅਤੇ ਮੁਸ਼ਕਿਲਾਂ ਘੱਟ ਹੋ ਗਈਆਂ । ਮੈਨੂੰ ਅੱਜ ਵੀ ਇਹ ਯਕੀਨ ਨਹੀਂ ਕਿ ਕੌਣ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਪਰ ਮੈਂ ਇਹਨਾਂ ਨੂੰ ਕਦੇ ਵੀ ਕਰਨਾ ਛੱਡਿਆ ਨਹੀਂ ਸਿਰਫ ਇਸ ਗੱਲ ਕਰਕੇ ਕਿ ਇਹਨਾਂ ਦਾ ਅਸਰ ਹੁੰਦਾ ਹੈ ।