ਹਰ ਵਾਰ ਜਦੋਂ ਵੀ ਮੈਂ ਇਹਨਾਂ ਸ਼ਬਦਾਂ ਨੂੰ ਪੜਦਾ ਹਾਂ ਉਦੋਂ ਮੇਰੇ ਗਲੇ ਵਿੱਚ ਕੁੱਝ ਅਟਕ ਜਾਂਦਾ ਹੈ। ਸ਼ੁਰੂ ਵਿੱਚ ਇਹ ਇਸ ਲਈ ਸੀ ਕਿ ਮੈਂ ਮਹਿਸੂਸ ਕਰਦਾ ਸੀ, “ਹੋਰ ਨਹੀਂ ! ਪੜਾਈ ਖਤਮ ਹੋ ਗਈ । ਹੁਣ ਮੈਂ ਆਪਣੇ ਆਪ ਤੇ ਨਿਰਭਰ ਹਾਂ । ਹੁਣ ਦੁਬਾਰਾ ਕਦੇ ਵੀ ਇਹ ਨਵਾਂ ਨਹੀਂ ਹੋਵੇਗਾ ।” ਅੱਜ ਜਦੋਂ ਮੈਂ ਇਹ ਸ਼ਬਦ ਪੜੇ ਤਾਂ ਮੈਨੂੰ ਅਲਕੋਹੋਲਿਕਸ ਅਨੌਨੀਮਸ ਦੇ ਮੋਢਿਆਂ ਉੱਪਰ ਡੂੰਘਾ ਸਨੇਹ ਉਮੜਦਾ ਹੈ ਕਿਉਂਕਿ ਇਹ ਮਹਿਸੂਸ ਹੁੰਦਾ ਹੈ । ਕਿ ਇਹ, ਜੋ ਮੈਂ ਯਕੀਨ ਕਰਦਾ ਹਾਂ ਅਤੇੋ ਜਿਸ ਲਈ ਮੈਂ ਯਤਨਸ਼ੀਲ ਹਾਂ, ਉਸ ਦਾ ਸਾਰ ਹੈ – ਅਤੇ ਇਸ ਲਈ – ਕਿ ਰੱਬ ਦੀ ਮਿਹਰ ਨਾਲ – ਪੜਾਈ ਕਦੇ ਵੀ ਖਤਮ ਨਹੀਂ ਹੋਣੀ – ਮੈਨੂੰ ਕਦੇ ਵੀ ਆਪਣੇ ਤੇ ਨਿਰਭਰ ਨਹੀਂ ਹੋਣਾ ਪਵੇਗਾ ਅਤੇ ਹਰ ਰੋਜ਼ ਇੱਕ ਨਵਾਂ ਦਿਨ ਹੋਵੇਗਾ।