ਜਦੋਂ ਤੱਕ ਮੈਂ ਤੀਸਰੇ ਕਦਮ ਤੇ ਪਹੁੰਚਿਆ, ਉਦੋਂ ਤੱਕ ਮੈਨੂੰ ਸ਼ਰਾਬ ਦੇ ਸਹਾਰੇ ਤੋਂ ਮੁਕਤੀ ਮਿਲ ਚੁੱਕੀ ਸੀ, ਪਰ ਮੇਰੇ ਕੌੜੇ ਤਜ਼ਰਬੇ ਨੇ ਦੱਸ ਦਿੱਤਾ ਸੀ ਕਿ ਨਿਰੰਤਰ ਸੋਫੀਪਨ ਲਈ ਨਿਰੰਤਰ ਯਤਨਾਂ ਦੀ ਲੋੜ ਹੈ ।
ਹੁਣ ਵੀ ਮੈਂ ਲਗਾਤਾਰ ਆਪਣੀ ਪ੍ਰਗਤੀ ਤੇ ਚੰਗੀ ਤਰਾਂ ਨਜ਼ਰ ਮਾਰਦਾ ਰਹਿੰਦਾ ਹਾਂ । ਜਿੰਨੀਂ ਵਾਰੀ ਮੈਂ ਵੇਖਦਾ ਹਾਂ ਉਨੀ ਹੀ ਜ਼ਿਆਦਾ ਮੇਰੇ ਬਗੀਚੇ ਵਿੱਚੋਂ ਅਣਚਾਹੀ ਘਾਹ ਖਤਮ ਹੁੰਦੀ ਹੈ ਪਰ ਮੈਂ ਇਹ ਵੀ ਵੇਖਦਾ ਹਾਂ ਕਿ ਜਿੱਥੇ ਮੈਂ ਸਫਾਈ ਕਰ ਚੁੱਕਿਆ ਸੀ ਉੱਥੇ ਨਵੀਂ ਅਣਚਾਹੀ ਘਾਹ ਫਿਰ ਉੱਗ ਆਈ ਸੀ । ਜਦੋਂ ਮੈਂ ਇਸ ਘਾਹ ਨੂੰ ਕੱਢਣ ਲਈ ਮੁੜਦਾ ਹਾਂ (ਇਸ ਨੂੰ ਉਦੋਂ ਕੱਢਣਾ ਆਸਾਨ ਹੁੰਦਾ ਹੈ ਜਦੋਂ ਇਹ ਛੋਟੀ ਹੋਵੇ) ਮੈਂ ਇਹ ਪ੍ਰਸੰਸਾ ਕਰਨ ਲਈ ਸਮਾਂ ਕੱਢਦਾ ਹਾਂ ਕਿ ਉੱਗ ਰਹੀਆਂ ਸਬਜ਼ੀਆਂ ਅਤੇ ਫੁੱਲ ਕਿੰਨੇ ਹਰੇ ਭਰੇ ਹਨ ਅਤੇ ਮੇਰੀ ਮਿਹਨਤ ਰੰਗ ਲਿਆਈ ਹੈ । ਮੇਰਾ ਸੋਫੀਪਨ ਵੱਧਦਾ-ਫੁੱਲਦਾ ਹੈ ਅਤੇ ਇਸਨੂੰ ਫਲ ਲੱਗਦੇ ਹਨ ।