ਏ.ਏ. ਚ ਆਉਣ ਤੋਂ ਪਹਿਲਾਂ, ਮੈਂ ਅਕਸਰ ਮਹਿਸੂਸ ਕਰਦਾ ਸੀ ਕਿ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚ ਠੀਕ ਨਹੀਂ ਬੈਠਦਾ ਸੀ । ਆਮ ਤੌਰ ਤੇ “ਉਹਨਾਂ” ਕੋਲ ਮੇਰੇ ਤੋਂ ਜ਼ਿਆਦਾ ਜਾਂ ਘੱਟ ਪੈਸੇ ਹੁੰਦੇ ਅਤੇ ਮੇਰੇ ਵਿਚਾਰ ਉਹਨਾਂ ਨਾਲ ਮੇਲ ਨਹੀਂ ਖਾਂਦੇ ਸਨ । ਸਮਾਜ ਵਿੱਚ ਰਹਿੰਦੀਆਂ ਮੇਰੀ ਵਿਚਾਰਧਾਰਾ ਨੇ ਇਹੋ ਹੀ ਸਾਬਤ ਕੀਤਾ ਕਿ ਆਪਣੇ ਆਪ ਨੂੰ ਉੱਚਿਤ ਦੱਸਣ ਵਾਲੇ ਲੋਕ ਕਿੰਨੇ ਕਪਟੀ ਸਨ । ਏ.ਏ. ਵਿੱਚ ਸ਼ਾਮਲ ਹੋਣ ਤੋਂ ਬਾਅਦ, ਮੈਨੂੰ ਜ਼ਿੰਦਗੀ ਦਾ ਉਹ ਰਾਹ ਮਿਲਿਆ, ਜਿਸਦੀ ਮੈਨੂੰ ਤਲਾਸ਼ ਸੀ । ਏ.ਏ. ਵਿੱਚ ਕੋਈ ਸਦੱਸ ਵੀ ਕਿਸੇ ਦੂਜੇ ਸਦੱਸ ਤੋਂ ਜ਼ਿਆਦਾ ਚੰਗਾ ਨਹੀਂ ਹੁੰਦਾ ; ਅਸੀਂ ਸਾਰੇ ਬੱਸ ਸ਼ਰਾਬੀ ਹਾਂ ਜਿਹੜੇ ਸ਼ਰਾਬੀਪਨ ਤੋਂ ਛੁੱਟਕਾਰਾ ਪਾਉਣ ਲਈ ਕੋਸ਼ਿਸ਼ ਕਰ ਰਹੇ ਹਾਂ ।