ਜਦੋਂ ਅਲਕੋਹੋਲਿਕਸ ਅਨੌਨੀਮਸ ਨੇ ਮੈਨੂੰ ਲੱਭ ਲਿਆ, ਤਾਂ ਮੈਂ ਸੋਚਿਆ ਕਿ ਸੰਘਰਸ਼ ਹੋਵੇਗਾ ਅਤੇ ਅਲਕੋਹੋਲਿਕਸ ਅਨੌਨੀਮਸ ਸ਼ਾਇਦ ਮੈਨੂੰ ਸ਼ਰਾਬ ਨੂੰ ਹਰਾਉਣ ਲਈ ਲੋੜੀਂਦੀ ਸ਼ਕਤੀ ਪ੍ਰਦਾਨ ਕਰ ਦੇਵੇ । ਇਸ ਲੜਾਈ ਨੂੰ ਜਿੱਤਣ ਉਪਰੰਤ, ਕਿਸੇ ਨੂੰ ਕੀ ਪਤਾ ਮੈਂ ਕਿੰਨੀਆਂ ਹੋਰ ਲੜਾਈਆਂ ਜਿੱਤ ਲਵਾਂ । ਮੈਨੂੰ ਤਾਕਤਵਾਰ ਅਤੇ ਮਜ਼ਬੂਤ ਹੋਣ ਦੀ ਜ਼ਰੂਰਤ ਸੀ । ਜ਼ਿੰਦਗੀ ਵਿੱਚ ਹੋਏ ਮੇਰੇ ਪਹਿਲੇ ਸਾਰੇ ਤਜ਼ਰਬਿਆਂ ਨੇ ਇਹੀ ਸਾਬਤ ਕੀਤਾ ਸੀ । ਅੱਜ ਮੈਨੂੰ ਸੰਘਰਸ਼ ਕਰਨ ਦੀ ਜਾਂ ਆਪਣੀ ਇੱਛਾ ਦਾ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ । ਜੇ ਮੈਂ ਇਹਨਾਂ ਬਾਰਾਂ ਕਦਮਾਂ ਦਾ ਅਭਿਆਸ ਕਰਾਂ ਅਤੇ ਆਪਣੇ ਤੋਂ ਵੱਡੀ ਸ਼ਕਤੀ ਨੂੰ ਅਸਲ ਕੰਮ ਕਰਨ ਦੇਵਾਂ ਤਾਂ ਮੇਰੀ ਸ਼ਰਾਬ ਦੀ ਸਮੱਸਿਆ ਆਪਣੇ ਆਪ ਹੀ ਗਾਇਬ ਹੋ ਜਾਂਦੀ ਹੈ । ਮੇਰੇ ਜੀਵਨ ਦੀਆਂ ਸਮੱਸਿਆਵਾਂ ਸੰਘਰਸ਼ ਨਹੀਂ ਰਹਿੰਦੀਆਂ । ਮੈਨੂੰ ਸਿਰਫ ਇਹੀ ਪੁੱਛਣਾ ਹੈ ਕਿ ਕੀ ਸਵੀਕਾਰ ਕਰਨ ਦੀ ਲੋੜ ਹੈ ਜਾਂ ਬਦਲਣ ਦੀ । ਮੇਰੀ ਇੱਛਾ ਨੇ ਨਹੀਂ, ਸਗੋਂ ਇਹ ਰੱਬ ਦੀ ਇੱਛਾ ਹੈ, ਜਿਸਨੇ ਕੰਮ ਕਰਨਾ ਹੈ ।