ਡਰ ਦਾ ਘੱਟ ਜਾਣਾ ਜਾਂ ਖਤਮ ਹੋ ਜਾਣਾ ਅਤੇ ਆਰਥਿਕ ਪਰਸਥਿਤੀਆਂ ਵਿੱਚ ਸੁਧਾਰ ਹੋਣਾ, ਦੋ ਅਲੱਗ ਅਲੱਗ ਗੱਲਾਂ ਹਨ । ਜਦੋਂ ਮੈਂ ਏ.ਏ. ਵਿੱਚ ਨਵਾਂ ਸੀ, ਮੈਂ ਇਹ ਦੋਵੇਂ ਗੱਲਾਂ ਉਲਝਾਈਆਂ ਹੋਈਆਂ ਸਨ । ਮੈਂ ਸੋਚਦਾ ਸੀ ਕਿ ਜਦੋਂ ਮੈਂ ਪੈਸਾ ਕਮਾਉਣਾ ਸ਼ੁਰੂ ਕਰਾਂਗਾ ਤਾਂ ਹੀ ਮੇਰਾ ਡਰ ਦੂਰ ਹੋਵੇਗਾ । ਪਰ, ਇੱਕ ਦਿਨ ਜਦੋਂ ਮੈਂ ਆਪਣੀਆਂ ਆਰਥਿਕ ਮੁਸ਼ਕਿਲਾਂ ਵਿੱਚ ਉਲਝਿਆ ਹੋਇਆ ਸੀ ਤਾਂ “ਬਿੱਗ ਬੁੱਕ” ਦੇ ਸਫੇ ਤੋਂ ਇੱਕ ਲਾਈਨ ਉੱਭਰੀ “ਸਾਡੇ ਲਈ, ਭੌਤਿਕ ਖੁਸ਼ਹਾਲੀ ਹਮੇਸ਼ਾ ਹੀ ਅਧਿਆਤਮਿਕ ਪ੍ਰਗਤੀ ਤੋਂ ਬਾਅਦ ਆਉਂਦੀ ਹੈ, ਪਹਿਲਾਂ ਕਦੇ ਨਹੀਂ” (ਸਫਾ 127) । ਮੈਂ ਇੱਕ ਦਮ ਸਮਝ ਗਿਆ ਕਿ ਇਹ ਇੱਕ ਸ਼ਰਤੀਆ ਵਾਅਦਾ ਸੀ । ਮੈਂ ਵੇਖਿਆ ਕਿ ਇਸ ਨੇ ਪ੍ਰਾਥਮਿਕਤਾਵਾਂ ਨੂੰ ਸਹੀ ਤਕਤੀਬ ਵਿੱਚ ਕਰ ਦਿੱਤਾ ਕਿ ਅਧਿਆਤਮਿਕ ਪ੍ਰਗਤੀ ਗਰੀਬ ਹੋਣ ਦੇ ਉਸ ਭਿਆਨਕ ਡਰ ਨੂੰ ਘਟਾ ਦੇਵੇਗੀ, ਉਸੀ ਤਰਾਂ ਜਿਸ ਤਰਾਂ ਇਸ ਨੇ ਹੋਰ ਬਹੁਤ ਡਰਾਂ ਨੂੰ ਘਟਾਇਆ ਹੈ ।
ਅੱਜ ਮੈਂ ਰੱਬ ਵੱਲੋਂ ਦਿੱਤੇ ਗੁਣਾਂ ਨੂੰ ਦੂਜਿਆਂ ਦੀ ਭਲਾਈ ਵਾਸਤੇ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਦਾ ਹਾਂ । ਮੈਂ ਵੇਖਿਆ ਹੈ ਕਿ ਇਹੋ ਚੀਜ਼ ਹੈ ਜਿਸਦੀ ਦੂਜੇ ਲੋਕ ਹਮੇਸ਼ਾ ਹੀ ਕਦਰ ਕਰਦੇ ਰਹੇ ਹਨ । ਮੈਂ ਯਾਦ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਹੁਣ ਮੈਂ ਆਪਣੇ ਲਈ ਕੰਮ ਨਾ ਕਰਾਂ । ਮੈਨੂੰ ਰੱਬ ਵੱਲੋਂ ਰਚੇ ਖਜ਼ਾਨੇ ਨੂੰ ਸਿਰਫ ਪ੍ਰਯੋਗ ਕਰਨਾ ਹੀ ਮਿਲਿਆ ਹੈ, ਮੈਂ ਕਦੇ ਵੀ ਉਸ ਦਾ “ਮਾਲਿਕ” ਨਹੀਂ ਬਣਿਆ । ਮੇਰੀ ਜ਼ਿੰਦਗੀ ਦਾ ਮੰਤਵ ਉਦੋਂ ਬਹੁਤ ਸਾਫ ਹੁੰਦਾ ਹੈ, ਜਦੋਂ ਮੈਂ ਮਦਦ ਦੇਣ ਲਈ ਹੀ ਕੰਮ ਕਰਦਾ ਹਾਂ – ਕਿਸੇ ਚੀਜ਼ ਤੇ ਕਬਜ਼ਾ ਕਰਨ ਲਈ ਨਹੀਂ ।