ਮੂਲ-ਪੱਥਰ ਡਿਉੜੀ ਜਾਂ ਰਸਤੇ ਦੇ ਸਭ ਤੋਂ ਉੱਚੇ ਹਿੱਸੇ ਤੇ ਲੱਗਿਆ ਤਿਕੋਣੀ ਸ਼ਕਲ ਦਾ ਇੱਕ ਟੁਕੜਾ ਹੁੰਦਾ ਹੈ ਜਿਹੜਾ ਦੂਸਰੇ ਟੁਕੜਿਆਂ ਨੂੰ ਟਿਕਾ ਕੇ ਇੱਕ ਦੂਜੇ ਨਾਲ ਜੋੜੀ ਰੱਖਦਾ ਹੈ । ਪਹਿਲਾ ਕਦਮ, ਦੂਜਾ ਅਤੇ ਚੌਥਾ, ਇਸ ਤਰਾਂ ਬਾਹਰਵੇਂ ਤੱਕ “ਦੂਸਰੇ ਟੁਕੜੇ” ਹਨ । ਇੱਕ ਤਰਾਂ ਇੰਝ ਹੀ ਲੱਗਦਾ ਹੈ ਕਿ ਤੀਜਾ ਕਦਮ ਸਭ ਤੋਂ ਮਹੱਤਵਪੂਰਨ ਹੈ, ਅਤੇ ਦੂਸਰੇ ਗਿਆਰਾਂ ਕਦਮਾਂ ਨੂੰ ਸਹਾਇਤਾ ਲਈ ਤੀਜੇ ਦਾ ਆਸਰਾ ਹੈ । ਫਿਰ ਵੀ, ਅਸਲੀਅਤ ਵਿੱਚ ਤਾਂ ਤੀਜਾ ਕਦਮ ਵੀ ਬਾਰਾਂ ਵਿੱਚੋਂ ਹੀ ਇੱਕ ਹੈ । ਇਹ ਮੂਲ ਪੱਥਰ ਹੈ, ਪਰ, ਨੀਂਹ ਅਤੇ ਬਾਹਵਾਂ ਬਣਾਉਣ ਲਈ ਦੂਜੇ ਗਿਆਰਾਂ ਪੱਥਰਾਂ ਤੋਂ ਬਿਨਾਂ, ਕੋਈ ਡਿਉਡੀ ਨਹੀਂ ਬਸੇਰੀ, ਭਾਵੇਂ ਮੂਲ-ਪੱਥਰ ਹੋਵੇ ਵੀ । ਰੋਜ਼ ਸਾਰੇ ਬਾਰਾਂ ਕਦਮਾਂ ਤੇ ਚੱਲਿਦਆਂ ਮੈਂ ਪਾਉਂਦਾ ਹਾਂ ਕਿ ਉਹ ਕਾਮਯਾਬ ਡਿਉਡੀ ਮੇਰੀ ਇੰਤਜ਼ਾਰ ਕਰਦੀ ਹੈ ਕਿ ਮੈਂ ਅਜ਼ਾਦੀ ਦੇ ਇੱਕ ਹੋਰ ਦਿਨ ਤੱਕ ਪਹੁੰਚ ਜਾਵਾਂ ।