ਜਦੋਂ ਮੈਂ ਪਹਿਲੀ ਵਾਰ ਏ.ਏ. ਵਿੱਚ ਆਇਆ, ਮੈਂ ਫੈਸਲਾ ਕੀਤਾ ਕਿ “ਉਹ” ਬਹੁਤ ਚੰਗੇ ਲੋਕ ਸਨ- ਸ਼ਾਇਦ ਕੁਝ ਜ਼ਿਆਦਾ ਹੀ ਸਿੱਧੇ, ਕੁੱਝ ਜ਼ਿਆਦਾ ਦੋਸਤਾਨਾ, ਪਰ ਮੂਲ ਰੂਪ ਚ ਇੱਜ਼ਤਦਾਰ ਤੇ ਸੰਜੀਦਾ ਲੋਕ (ਜਿਹਨਾਂ ਨਾਲ ਮੇਰੀ ਕਿਸੇ ਚੀਜ਼ ਦੀ ਸਾਂਝ ਨਹੀਂ ਸੀ) ਮੈਂ “ਉਹਨਾਂ” ਨੂੰ ਮੀਟਿੰਗਾਂ ਤੇ ਮਿਲਦਾ – ਆਖਿਰਕਾਰ, ਉਹੀ ਥਾਂ ਸੀ ਜਿਥੇ “ਉਹ” ਮਿਲਦੇ ਸਨ । ਮੈਂ “ਉਹਨਾਂ” ਨਾਲ ਹੱਥ ਮਿਲਾਉਂਦਾ ਅਤੇ ਜਦੋਂ ਦਰਵਾਜ਼ੇ ਤੋਂ ਬਾਹਰ ਆਉਂਦਾ, ਮੈਂ “ਉਹਨਾਂ” ਬਾਰੇ ਭੁੱਲ ਜਾਂਦਾ ।
ਫਿਰ ਇੱਕ ਦਿਨ, ਮੇਰੇ ਤੋਂ ਵੱਡੀ ਸ਼ਕਤੀ ਨੇ, ਜਿਸ ਵਿੱਚ ਮੈਂ ਉਦੋਂ ਵਿਸ਼ਵਾਸ ਨਹੀਂ ਸੀ ਕਰਦਾ, ਏ.ਏ. ਤੋਂ ਬਾਹਰ ਇੱਕ ਸਮੂਹਿਕ ਕੰਮ ਪੈਦਾ ਕਰਨ ਦਾ ਬੰਦੋਬਸਤ ਕਰ ਦਿੱਤਾ, ਜਿਸ ਵਿੱਚ ਏ.ਏ. ਦੇ ਕਾਫੀ ਸਦੱਸਾਂ ਨੇ ਹਿੱਸਾ ਲਿਆ । ਅਸੀਂ ਇੱਕਠੀਆਂ ਕੰਮ ਕੀਤਾ, ਮੈਂ “ਉਹਨਾਂ” ਨੂੰ ਲੋਕਾਂ ਦੇ ਰੂਪ ਵਿੱਚ ਜਾਣ ਪਾਇਆ । ਮੈਂ “ਉਹਨਾਂ” ਦੀ ਪ੍ਰਸੰਸਾ ਕਰਨ ਲੱਗ ਪਿਆ, ਇੱਥੋਂ ਤੱਕ ਕਿ “ਉਹਨਾਂ” ਨੂੰ ਪਸੰਦ ਕਰਨ ਲੱਗ ਪਿਆ ਅਤੇ ਆਪਣੇ ਨੂੰ ਉਹਨਾਂ ਤੋਂ ਅਲੱਗ ਮਹਿਸੂਸ ਕਰਨ ਦੇ ਸੁਭਾਵ ਦੇ ਬਾਵਜੂਦ ਵੀ “ਉਹਨਾਂ” ਦਾ ਆਨੰਦ ਲੈ ਪਾਇਆ । “ਉਹਨਾਂ” ਦਾ, ਆਪਣੀਆਂ ਰੋਜ਼ ਦੀ ਜ਼ਿੰਦਗੀ ਵਿੱਚ ਕਾਯ੍ਰਕਰਮ ਨੂੰ ਅਮਲ ਵਿੱਚ ਲਿਆਉਣ ਨੇ – ਨਾ ਕਿ ਸਿਰਫ ਮੀਟਿੰਗ ਵਿੱਚ ਗੱਲਬਾਤ ਕਰਨ ਨੇ – ਮੈਨੂੰ ਆਪਣੇ ਵੱਲ ਖਿਚਿਆ ਅਤੇ ਮੈਨੂੰ, ਜੋ ਉਹਨਾਂ ਕੋਲ ਸੀ, ਹਾਸਿਲ ਕਰਨ ਦੀ ਇੱਛਾ ਹੋਈ । ਅਚਾਨਕ ਹੀ ਉਹ ਜਿਹੜੇ “ਦੂਸਰੇ” ਸਨ, “ਅਸੀਂ” ਬਣ ਗਏ । ਮੈਂ ਉਦੋਂ ਤੋਂ ਹੁਣ ਤੱਕ ਸ਼ਰਾਬ ਨਹੀਂ ਪੀਤੀ ।