ਜਦ ਮੈਂ ਤੁਹਾਡੇ ਕੋਲ ਆਈ ਸੀ ਤਾਂ ਮੈਂ ਉਹ ਪਤਨੀ, ਮਾਂ ਅਤੇ ਔਰਤ ਸੀ ਜਿਸਨੇ ਆਪਣੇ ਪਤੀ, ਬੱਚੇ ਅਤੇ ਪਰਿਵਾਰ ਨੂੰ ਛੱਡ ਦਿੱਤਾ ਸੀ । ਮੈਂ ਇੱਕ ਸ਼ਰਾਬੀ, ਗੋਲੀਆਂ ਦੀ ਆਦੀ ਹੋਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ । ਇਸ ਦੇ ਬਾਵਜੂਦ, ਕਿਸੇ ਨੇ ਵੀ ਮੈਨੂੰ ਪਿਆਰ, ਧਿਆਨ ਅਤੇ ਆਪਣੇ ਆਪ ਨੂੰ ਉਹਨਾਂ ਨਾਲ ਸੰਬੰਧਤ ਹੋਣ ਦੇ ਅਹਿਸਾਸ ਤੋਂ ਵਾਂਝਿਆਂ ਨਹੀਂ ਰੱਖਿਆ । ਅੱਜ ਰੱਬ ਦੀ ਕ੍ਰਿਪਾ, ਇੱਕ ਚੰਗੇ ਪ੍ਰਾਯੋਜਕ ਅਤੇ ਮੇਰੇ ਆਪਣੇ ਸਮੂਹ ਦੇ ਪਿਆਰ ਸਦਕਾ ਮੈਂ ਇਹ ਕਹਿ ਸਕਦੀ ਹਾਂ ਕਿ ਅਲਕੋਹੋਲਿਕਸ ਅਨੌਨੀਮਸ ਵਿੱਚ ਤੁਹਾਡੇ ਸਦਕਾ ਮੈਂ ਇੱਕ ਪਤਨੀ, ਇੱਕ ਮਾਂ, ਇੱਕ ਦਾਦੀ ਅਤੇ ਇੱਕ ਔਰਤ ਹਾਂ । ਸੋਫੀ ਹਾਂ, ਗੋਲੀਆਂ ਦੇ ਨਸ਼ੇ ਤੋਂ ਮੁਕਤ ਹਾਂ । ਜ਼ਿੰਮੇਵਾਰ ਹਾਂ ।
ਬਗੈਰ ਉਸ ਵੱਡੀ ਸ਼ਕਤੀ ਤੋਂ ਜਿਹੜੀ ਮੈਨੂੰ ਇਸ ਭਾਇਚਾਰੇ ਵਿੱਚੋਂ ਮਿਲੀ, ਮੇਰਾ ਜੀਵਨ ਬੇ-ਮਾਇਨਾ ਹੋਣਾ ਸੀ । ਅਲਕੋਹੋਲਿਕਸ ਅਨੌਨੀਮਸ ਦਾ ਇੱਕ ਚੰਗਾ ਸਦੱਸ ਹੋਣ ਲਈ, ਮੇਰਾ ਮਨ ਧੰਨਵਾਦ ਨਾਲ ਭਰਿਆ ਹੋਇਆ ਹੈ ।