ਇੰਝ ਕਿਹਾ ਗਿਆ ਹੈ ਕਿ, “ਗੁੱਸਾ ਐਸੀ ਐਸ਼ਪ੍ਰਸਤੀ ਹੈ ਜਿਸ ਨਾਲ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ।” ਕੀ ਇਸਦਾ ਇਹ ਭਾਵ ਹੈ ਕਿ ਮੈਂ ਇਸ ਇਨਸਾਨੀ ਭਾਵਨਾ ਨੂੰ ਅਣਦੇਖਾ ਕਰ ਦਵਾਂ । ਮੇਰੀ ਸੋਚ ਹੈ ਕਿ ਇੰਝ ਨਹੀਂ ਕਰਨਾ ਚਾਹੀਦਾ । ਅਲਕੋਹੋਲਿਕਸ ਅਨੌਨੀਮਸ ਦੇ ਕਾਯ੍ਰਕਰਮ ਬਾਰੇ ਪਤਾ ਚੱਲਣ ਤੋਂ ਪਹਿਲਾਂ, ਮੈਂ ਸ਼ਰਾਬੀਪਨ ਤੋਂ ਪ੍ਰਭਾਵਿਤ ਵਿਉਹਾਰ ਕਰਨ ਦੇ ਢੰਗ ਦਾ ਗੁਲਾਮ ਸੀ । ਮੈਂ ਨਕਾਰਾਤਮਿਕ ਸੋਚਾਂ ਨਾਲ ਜਕੜਿਆ ਹੋਇਆ ਸੀ ਅਤੇ ਇਹਨਾਂ ਜੰਜੀਰਾਂ ਦੇ ਟੁੱਟਣ ਦੀ ਕੋਈ ਆਸ ਨਹੀਂ ਸੀ । ਕਦਮਾਂ ਦੇ ਕਾਯ੍ਰਕਰਮ ਨੇ ਮੇਰੇ ਸਾਹਮਣੇ ਵਿਕਲਪ ਪੇਸ਼ ਕੀਤਾ । ਚੌਥਾ ਕਦਮ ਮੇਰੇ ਬੰਧਨ ਦੇ ਅੰਤ ਦੀ ਸ਼ੁਰੂਆਤ ਸੀ । ਛੁੱਟਕਾਰਾ ਪਾਉਣ ਦੀ ਕ੍ਰਿਆ ਦੀ ਸ਼ੁਰੂਆਤ ਨੈਤਿਕ ਸੂਚੀ ਬਣਾਉਣ ਨਾਲ ਹੋਈ। ਮੈਨੂੰ ਡਰਣ ਦੀ ਲੋੜ ਨਹੀਂ ਸੀ, ਕਿਉਂਕਿ ਪਿਛਲੇ ਤਿੰਨਾਂ ਕਦਮਾਂ ਨੇ ਯਕੀਨ ਦਿਵਾ ਦਿੱਤਾ ਸੀ ਕਿ ਮੈਂ ਇੱਕਲਾ ਨਹੀਂ । ਮੇਰੀ ਵੱਡੀ ਸ਼ਕਤੀ ਨੇ ਮੈਨੂੰ ਇਸ ਦਰਵਾਜ਼ੇ ਤੱਕ ਪਹੁੰਚਾਇਆ ਸੀ ਅਤੇ ਮੈਨੂੰ ਆਪਣੀ ਪਸੰਦ ਦੀ ਚੋਣ ਕਰਨ ਦੀ ਸੋਗਾਤ ਦਿੱਤੀ ਸੀ । ਅੱਜ ਮੇਰੇ ਕੋਲ ਆਜ਼ਾਦੀ ਦਾ ਇੱਕ ਦਰਵਾਜ਼ਾ ਖੋਲਣ ਦੀ ਅਤੇ ਕਦਮਾਂ ਵੱਲੋਂ ਦਿੱਤੀ ਰੋਸ਼ਨੀ ਦਾ ਆਨੰਦ ਲੈਣ ਦੀ ਛੋਟ ਹੈ – ਕਿਉਂਕਿ ਇਹ ਮੇਰੀ ਆਤਮਾ ਨੂੰ ਸਾਫ ਕਰਦੇ ਹਨ ।