ਮੇਰੀ ਰੋਗ-ਮੁਕਤੀ ਲਈ ਰੱਬ ਅੱਗੇ ਸਮਰਪਣ ਪਹਿਲਾ ਕਦਮ ਸੀ । ਮੈਨੂੰ ਵਿਸ਼ਵਾਸ ਹੈ ਕਿ ਸਾਡਾ ਇਹ ਭਾਇਚਾਰਾ ਅਧਿਆਤਮਿਕਤਾ ਦਾ ਉਹ ਰਸਤਾ ਲੱਭਦਾ ਹੈ, ਜੋ ਰੱਬ ਨਾਲ ਸੰਬੰਧ ਜੋੜਦਾ ਹੈ । ਜਦੋਂ ਮੈਂ ਕਦਮਾਂ ਤੇ ਚੱਲਣ ਦਾ ਯਤਨ ਕਰਦਾ ਹਾਂ, ਤਾਂ ਮੈਂ ਉਹ ਸੁਤੰਤਰਤਾ ਮਹਿਸੂਸ ਕਰਦਾ ਹਾਂ, ਜੋ ਮੈਨੂੰ ਆਪਣੇ ਬਾਰੇ ਸੋਚਣ ਦੀ ਯੋਗਤਾ ਦਿੰਦੀ ਹੈ । ਮੇਰੇ ਨਸ਼ੇ ਦੀ ਆਦਤ ਨੇ, ਮੈਨੂੰ ਜਕੜ ਕੇ ਰੱਖਿਆ ਹੋਇਆ ਸੀ ਅਤੇ ਜੋ ਆਪੇ ਦੀ ਜਕੜ ਤੋਂ ਨਿਕਲਣ ਦੀ ਮੇਰੀ ਸਮਰੱਥਾ ਵਿੱਚ ਰੁਕਾਵਟ ਬਣੀ ਰਹੀ, ਪਰ ਏ.ਏ. ਮੈਨੂੰ ਅੱਗੇ ਵੱਧਣ ਲਈ ਭਰੋਸਾ ਦਿਵਾਉਂਦੀ ਹੈ । ਆਪਸੀ ਵਿਚਾਰਾਂ ਦੀ ਸਾਂਝ, ਇੱਕ ਦੂਸਰੇ ਦੀ ਚਿੰਤਾ ਕਰਨਾ ਅਤੇ, ਧਿਆਨ ਦੇਣਾ, ਸਾਡਾ ਇੱਕ ਦੂਜੇ ਵਾਸਤੇ ਕੁਦਰਤੀ ਤੋਹਫਾ ਹੈ, ਅਤੇ ਜਿਉਂ ਹੀ ਮੇਰਾ ਰੱਬ ਪ੍ਰਤੀ ਨਜ਼ਰੀਆ ਬਦਲਦਾ ਹੈ ਮੈਨੂੰ ਹੋਰ ਸ਼ਕਤੀ ਮਿਲਦੀ ਹੈ । ਮੈਂ ਆਪਣੇ ਜੀਵਨ ਵਿੱਚ ਰੱਬ ਦੀ ਮਰਜ਼ੀ ਅੱਗੇ ਸਮਰਪਿਤ ਕਰਨਾ, ਸਵੈ-ਮਾਨ ਰੱਖਣਾ ਅਤੇ ਜੋ ਮੈਨੂੰ ਮਿਲਦਾ ਹੈ ਉਸਨੂੰ ਵੰਡੀ ਜਾਣ ਨਾਲ, ਇਹਨਾਂ ਦੋਹਾਂ ਨਜ਼ਰੀਏ ਨੂੰ ਬਣਾਏ ਰੱਖਣਾ, ਸਿੱਖਦਾ ਹਾਂ ।