ਵਿਸ਼ਵਾਸ ਦੀ ਧਾਰਨਾ ਉਦੋਂ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਮੈਂ ਚਾਰੇ ਪਾਸਿਓਂ ਡਰ, ਸ਼ੱਕ ਅਤੇ ਗੁੱਸੇ ਨਾਲ ਘਿਰਿਆ ਹੁੰਦਾ ਹਾਂ । ਕਦੇ-ਕਦੇ ਸਿਰਫ ਕੁੱਝ ਅਲੱਗ ਕਰਨ ਦਾ ਵਿਚਾਰ, ਕੁੱਝ ਅਜਿਹਾ, ਜਿਸਨੂੰ ਕਰਨ ਦੀ ਮੈਨੂੰ ਆਦਤ ਨਹੀਂ, ਆਖਿਰਕਾਰ ਵਿਸ਼ਵਾਸ ਬਣ ਜਾਂਦਾ ਹੈ, ਬਸ਼ਰਤੇ ਮੈਂ ਇਸ ਨੂੰ ਲਗਾਤਾਰ ਕਰਾਂ ਅਤੇ ਇਸ ਬਹਿਸ ਤੋਂ ਬਗੈਰ ਕਰਾਂ ਕਿ ਇਹ ਠੀਕ ਹੈ ਕਿ ਨਹੀਂ । ਜਦੋਂ ਕੋਈ ਭੈੜਾ ਦਿਨ ਆਵੇ ਅਤੇ ਹਰ ਚੀਜ਼ ਹੀ ਗਲਤ ਹੋ ਰਹੀ ਹੋਵੇ ਤਾਂ ਇੱਕ ਮੀਟਿੰਗ ਜਾਂ ਦੂਜੇ ਸ਼ਰਾਬੀ ਨਾਲ ਗੱਲਬਾਤ ਹੀ ਅਕਸਰ ਮੈਨੂੰ ਸਹੀ ਰਸਤੇ ਤੇ ਲਿਜਾ ਕਿ ਇਹ ਮਨਾਉਣ ਲਈ ਕਾਫੀ ਹੁੰਦੀ ਹੈ ਕਿ ਹਰ ਚੀਜ਼ ਹੀ ਇੰਨੀ ਅਸੰਭਵ ਅਤੇ ਦਬਾਉਣ ਵਾਲੀ ਨਹੀਂ ਹੁੰਦੀ ਜਿੰਨਾਂ ਕਿ ਮੈਂ ਸੋਚਦਾ ਸੀ । ਇਸੇ ਤਰਾਂ ਮੀਟਿੰਗ ਤੇ ਜਾਣਾ ਜਾਂ ਦੂਜੇ ਸ਼ਰਾਬੀ ਨਾਲ ਗੱਲ ਕਰਨਾ ਵਿਸ਼ਵਾਸ ਦੀਆਂ ਹੀ ਕਾਰਵਾਈਆਂ ਹਨ ; ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਆਪਣੀ ਬਿਮਾਰੀ ਤੇ ਰੋਕ ਲਾ ਰਿਹਾ ਹਾਂ । ਇਹਨਾਂ ਰਸਤਿਆਂ ਉੱਤੇ ਚੱਲਦਿਆਂ, ਮੈਂ ਹੌਲੀ-ਹੌਲੀ ਆਪਣੇ ਤੋਂ ਵੱਡੀ ਸ਼ਕਤੀ ਉੱਤੇ ਵਿਸ਼ਵਾਸ ਕਰਨ ਵੱਲ ਵੱਧਦਾ ਹਾਂ ।