ਜ਼ੋਰਬਾ ਦੀ ਗਰੀਕ ਕਹਾਣੀ ਵਿੱਚ ਨਿਕੋਸ ਕਜ਼ਾਨਤ ਜ਼ਾਕਿਸ ਆਪਣੇ ਮੁੱਖ ਪਾਤਰ ਦਾ ਸਾਹਮਣਾ, ਇੱਕ ਬਜ਼ੁਰਗ ਨਾਲ ਦਰਸਾਉਂਦਾ ਹੈ, ਜੋ ਇੱਕ ਦਰਖਤ ਲਾਉਣ ਵਿੱਚ ਰੁੱਝਿਆ ਹੁੰਦਾ ਹੈ । ਜ਼ੋਰਬਾ ਨੇ ਪੁੱਛਿਆ “ਇਹ ਤੂੰ ਕੀ ਕਰ ਰਿਹਾ ਹੈਂ ?” ਬਜ਼ੁਰਗ ਨੇ ਜਵਾਬ ਦਿੱਤਾ, “ਪੁੱਤਰ, ਤੂੰ ਚੰਗੀ ਤਰਾਂ, ਵੇਖ ਸਕਦਾ ਹੈਂ ਕਿ ਮੈਂ ਕੀ ਕਰ ਰਿਹਾ ਹਾਂ, ਮੈਂ ਇੱਕ ਨਵਾਂ ਰੁੱਖ ਲਾ ਰਿਹਾ ਹਾਂ ।” ਜ਼ੋਰਬਾ ਨੇ ਕਿਹਾ, “ਜੇ ਤੂੰ ਇਸ ਦਾ ਫਲ ਹੀ ਨਹੀਂ ਵੇਖਣਾ, ਤਾਂ ਫਿਰ ਦਰਖਤ ਕਿਉਂ ਲਾ ਰਿਹਾ ਹੈਂ ?” ਅਤੇ ਉਸ ਬਜ਼ੁਰਗ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਮੈਂ ਇਸ ਤਰਾਂ ਜ਼ਿੰਦਗੀ ਜਿਉਂਦਾ ਹਾਂ, ਜਿਵੇਂ ਮੈਂ ਕਦੇ ਵੀ ਨਾ ਮਰਨਾ ਹੋਵੇ ।” ਇਸ ਜੁਆਬ ਨੇ ਜ਼ੋਰਬਾ ਦੇ ਬੁੱਲਾਂ ਤੇ ਇੱਕ ਹਲਕੀ ਜਿਹੀ ਮੁਸਕਾਨ ਲੈ ਆਂਦੀ ਅਤੇ ਜਾਂਦਿਆਂ ਜਾਂਦਿਆਂ ਉਸਨੇ ਆਹ ਭਰਦਿਆਂ ਸੋਚਿਆ, ਕਿੰਨੀ ਹੈਰਾਨੀ ਦੀ ਗੱਲ ਹੈ – ਮੈਂ ਇੰਝ ਜਿਉਦਾ ਹਾਂ, ਜਿਵੇਂ ਮੈਂ ਕੱਲ ਮਰ ਜਾਣਾ ਹੋਵੇ। ਅਲਕੋਹੋਲਿਕਸ ਅਨੌਨੀਮਸ ਦੇ ਇੱਕ ਸਦੱਸ ਹੋਣ ਦੇ ਨਾਤੇ ਮੈਂ ਇਹ ਪਾਇਆ ਕਿ ਸੇਵਾ ਕਰਨ ਦਾ ਵਿਰਸਾ ਇੱਕ ਉਹ ਉਪਜਾਊ ਧਰਤੀ ਹੈ ਜਿਸ ਵਿੱਚ ਮੈਨੂੰ ਆਪਣੇ ਸੋਫੀਪਨ ਦਾ ਦਰੱਖਤ ਲਾਉਣਾ ਚਾਹੀਦਾ ਹੈ । ਜੋ ਫਲ ਮੈਨੂੰ ਪ੍ਰਾਪਤ ਹੁੰਦੇ ਹਨ, ਉਹ ਬਹੁਤ ਸ਼ਾਨਦਾਰ ਹੁੰਦੇ ਹਨ : ਸ਼ਾਤੀ, ਸੁਰੱਖਿਆ, ਸਮਝਦਾਰੀ, ਅਤੇ ਚੌਵੀ ਘੰਟੇ ਰਹਿਣ ਵਾਲਾ ਸਦੀਵੀ ਸੰਤੋਸ਼ ; ਅਤੇ ਸਥਿਰ ਮਨ ਨਾਲ ਆਪਣੀ ਵਿਵੇਕ ਬੁੱਧੀ, ਜਦੋਂ ਇਹ ਸ਼ਾਤੀ ਨਾਲ ਹੌਲੀ ਹੌਲੀ ਮੈਨੂੰ ਆਖਦੀ ਹੈ : ਤੈਨੂੰ ਸੇਵਾ ਵਿੱਚ ਤਿਆਗ ਕਰਨਾ ਹੈ । ਅਜਿਹੇ ਕਈ ਹੋਰ ਹਨ ਜਿਹਨਾਂ ਨੂੰ ਚਾਹੀਦਾ ਹੈ ਕਿ ਉਹ ਰੁੱਖ ਵੀ ਲਾਉਣ ਤੇ ਫਲ ਵੀ ਖਾਣ ।