ਕਈ ਵਾਰ ਜਦੋਂ ਮੈਂ ਕਿਸੇ ਐਸੀ ਚੀਜ਼ ਨੂੰ ਕਰਨ ਲਈ ਤਿਆਰ ਹੋ ਜਾਂਦਾ ਹਾਂ, ਜੋ ਕਿ ਮੈਨੂੰ ਪਹਿਲਾਂ ਹੀ ਕਰਦੇ ਰਹਿਣਾ ਚਾਹੀਦਾ ਸੀ, ਤਾਂ ਮੈਂ ਪ੍ਰਸੰਸਾ ਅਤੇ ਸ਼ੋਹਰਤ ਚਾਹੁੰਦਾ ਹਾਂ । ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਜਿੰਨਾ ਜ਼ਿਆਦਾ ਮੈਂ ਕੁੱਝ ਵੱਖਰਾ ਕਰਨ ਦਾ ਇੱਛੁਕ ਹੋਵਾਂਗਾ – ਮੇਰਾ ਜੀਵਨ ਉਨਾ ਹੀ ਉਤਸ਼ਾਹ ਨਾਲ ਭਰਿਆ ਹੋਵੇਗਾ । ਜਿੰਨਾਂ ਜ਼ਿਆਦਾ ਮੈਂ ਦੂਸਰਿਆਂ ਦੀ ਮਦਦ ਲਈ ਇਛੁੱਕ ਹੋਵਾਂਗਾ, ਉਨਾਂ ਹੀ ਜ਼ਿਆਦਾ ਮੈਨੂੰ ਇਨਾਮ ਮਿਲੇਗਾ । ਮੇਰੇ ਲਈ ਸਿਧਾਂਤਾਂ ਦੇ ਅਭਿਆਸ ਦਾ ਇਹੋ ਹੀ ਅਰਥ ਹੈ । ਮੇਰੇ ਲਈ ਮਜ਼ਾ ਅਤੇ ਲਾਭ ਦੋਵੇਂ, ਕਾਰਵਾਈ ਕਰਨ ਲਈ ਇਛੁੱਕ ਹੋਣ ਵਿੱਚ ਹਨ, ਤੁਰੰਤ ਨਤੀਜੇ ਹਾਸਲ ਕਰਨ ਵਿੱਚ ਨਹੀਂ । ਥੋੜਾ ਜਿਹਾ ਦਿਆਲੂ ਹੋਣ ਨਾਲ, ਥੋੜਾ ਜਿਹਾ ਗੁੱਸੇ ਤੇ ਕਾਬੂ ਕਰਨ ਨਾਲ, ਥੋੜਾ ਜਿਹਾ ਹੋਰ ਪ੍ਰੇਮ ਭਾਵ ਰੱਖਣ ਨਾਲ – ਰੋਜ਼ ਦੇ ਰੋਜ਼ ਮੇਰਾ ਜੀਵਨ ਬਿਹਤਰ ਹੋ ਰਿਹਾ ਹੈ ।