ਸ਼ਰਾਬ ਪੀਂਦਿਆਂ ਮੈਂ ਅਧਿਆਤਮਿਕ, ਜ਼ਜਬਾਤੀ ਅਤੇ ਕਦੇ-ਕਦੇ ਸ਼ਰੀਰਕ ਬੰਦਿਸ਼ ਵਿੱਚ ਰਹਿੰਦਾ ਸੀ । ਮੈਂ ਆਪਣਾ ਕੈਦਖਾਨਾ, ਸਵੈ-ਇੱਛਾ ਅਤੇ ਆਪਣੀ ਸੰਤੁਸ਼ਟੀ ਦੀਆਂ ਸਲਾਖਾਂ ਨਾਲ ਤਿਆਰ ਕੀਤਾ ਹੋਇਆ ਸੀ, ਜਿਸ ਵਿੱਚੋਂ ਮੈਂ ਨਿਕਲ ਨਹੀਂ ਸੀ ਸਕਦਾ । ਕਦੇ ਕਦਾਈਂ ਸ਼ਰਾਬ ਤੋਂ ਦੂਰ ਰਹਿਣਾ ; ਜੋ ਸੁਤੰਤਰਤਾ ਦਾ ਭਰੋਸਾ ਦਿਵਾਉਂਦਾ ਜਾਪਦਾ ਸੀ, ਉਹ ਇੱਕ ਰਾਹਤ ਦੀ ਆਸ ਤੋਂ ਥੋੜਾ ਜਿਹਾ ਜ਼ਿਆਦਾ ਸਾਬਤ ਹੁੰਦਾ । ਸੱਚੇ ਬਚਾਓ ਲਈ ਉਹ ਸਭ ਸਹੀ ਕਦਮ ਲੈਣ ਲਈ ਇਛੁੱਕ ਹੋਣ ਦੀ ਲੋੜ ਸੀ, ਜਿਹੜੇ ਤਾਲੇ ਨੂੰ ਖੋਲਣ ਲਈ ਚਾਹੀਦੇ ਸਨ । ਉਸ ਇੱਛਾ ਅਤੇ ਕਾਰਵਾਈ ਨਾਲ, ਤਾਲਾ ਅਤੇ ਸਲਾਖਾਂ ਦੋਵੇਂ ਹੀ ਆਪਣੇ ਆਪ ਮੇਰੇ ਲਈ ਖੁੱਲ ਗਏ । ਲਗਾਤਾਰ ਇੱਛੁਕ ਹੋਣਾ ਅਤੇ ਕਾਰਵਾਈ ਮੈਨੂੰ ਸੁਤੰਤਰ ਰੱਖਦੀ ਹੈ। ਇਹ ਰੋਜ਼ ਅਜ਼ਮਾਇਸ਼ੀ ਸਮੇਂ ਵਿੱਚ ਵਾਧਾ ਹੋਣ ਦੀ ਤਰਾਂ ਹੈ – ਜੋ ਕਦੇ ਵੀ ਖਤਮ ਨਹੀਂ ਹੋਣਾ ਚਾਹੀਦਾ।