ਮੈਨੂੰ ਯਕੀਨ ਹੈ ਕਿ ਅਸੀਂ ਅਲਕੋਹੋਲਿਕਸ ਅਨੌਨੀਮਸ ਦੇ ਮੈਂਬਰ, ਭਾਗਸ਼ਾਲੀ ਹਾਂ ਕਿਉਂਕਿ ਸਾਨੂੰ ਇਸ ਬਾਰੇ ਨਿਰੰਤਰ ਯਾਦ ਕਰਵਾਇਆ ਜਾਂਦਾ ਹੈ ਕਿ ਸਾਨੂੰ ਸ਼ੁਕਰਗੁਜ਼ਾਰ ਹੋਣ ਦੀ ਕੀ ਜ਼ਰੂਰਤ ਹੈ ਅਤੇ ਸਾਡੇ ਸੋਫੀਪਨ ਲਈ ਧੰਨਵਾਦ ਦਾ ਕੀ ਮਹੱਤਵ ਹੈ । ਮੈਂ, ਅਲਕੋਹੋਲਿਕਸ ਅਨੌਨੀਮਸ ਕਾਯ੍ਰਕਰਮ ਰਾਹੀਂ ਰੱਬ ਵੱਲੋਂ ਪ੍ਰਦਾਨ ਕੀਤੇ ਸੋਫੀਪਨ ਲਈ ਸੱਚੇ ਦਿਲੋਂ ਧੰਨਵਾਦੀ ਹਾਂ ਅਤੇ ਖੁਸ਼ ਹਾਂ ਕਿ ਜੋ ਮੈਨੂੰ ਮੁਫਤ ਪ੍ਰਾਪਤ ਹੋਇਆ ਹੈ, ਉਸਨੂੰ ਮੈਂ ਵਾਪਿਸ ਦੇ ਸਕਦਾ ਹਾਂ । ਮੈਂ ਨਾ ਸਿਰਫ ਆਪਣੇ ਸੋਫੀਪਨ ਲਈ ਧੰਨਵਾਦੀ ਹਾਂ ਸਗੋਂ ਉਹਨਾਂ ਅੱਛਾਈਆਂ ਲਈ ਵੀ ਧੰਨਵਾਦੀ ਹਾਂ ਜੋ ਸੋਫੀਪਨ ਮੇਰੇ ਜੀਵਨ ਵਿੱਚ ਲਿਆਇਆ ਹੈ । ਰੱਬ ਦੀ ਇੰਨੀ ਕ੍ਰਿਪਾਲਤਾ ਰਹੀ ਕਿ ਮੈਨੂੰ ਸੋਫੀਪਨ ਦੇ ਦਿਨ ਅਤੇ ਅਜਿਹਾ ਜੀਵਨ ਜਿਸ ਵਿੱਚ ਸ਼ਾਤੀ ਅਤੇ ਸੰਤੋਸ਼ ਹੈ, ਪ੍ਰਦਾਨ ਕੀਤੇ ਗਏ, ਮੈਨੂੰ ਯੋਗ ਬਣਾਇਆ ਗਿਆ ਕਿ ਮੈਂ ਪਿਆਰ ਦੇ ਸਕਾਂ ਅਤੇ ਲੈ ਸਕਾਂ – ਅਤੇ ਮੈਨੂੰ ਮੌਕਾ ਪ੍ਰਦਾਨ ਕੀਤਾ ਕਿ ਮੈਂ ਦੂਜਿਆਂ ਦੀ ਸੇਵਾ ਕਰ ਸਕਾਂ – ਆਪਣੇ ਭਾਇਚਾਰੇ ਵਿੱਚ, ਪਰਿਵਾਰ ਵਿੱਚ ਅਤੇ ਆਪਣੇ ਸਮਾਜ ਵਿੱਚ । ਇਸ ਸਭ ਲਈ, ਮੇਰਾ ਦਿਲ ਸ਼ਰਧਾ ਅਤੇ ਧੰਨਵਾਦ ਨਾਲ ਭਰਿਆ ਹੋਇਆ ਹੈ ।