ਮੈਨੂੰ ਮੇਰੇ ਪ੍ਰਾਯੋਜਕ ਨੇ ਦੱਸਿਆ ਕਿ ਮੈਨੂੰ ਇੱਕ ਸ਼ੁਕਰਗੁਜ਼ਾਰ ਸ਼ਰਾਬੀ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ “ਧੰਨਵਾਦ ਕਰਨ ਦਾ ਨਜ਼ਰੀਆ” ਰੱਖਣਾ ਚਾਹੀਦਾ ਹੈ । ਉਹ ਧੰਨਵਾਦ, ਜਿਹੜਾ ਨਿਮਰਤਾ ਦਾ ਜ਼ਰੂਰੀ ਤੱਤ ਹੈ, ਅਤੇ ਉਹ ਨਿਮਰਤਾ, ਪਹਿਚਾਣ ਗੁਪਤ ਰੱਖਣ ਦਾ ਵਿਸ਼ੇਸ਼ ਤੱਤ ਰਹੀ ਹੈ ਅਤੇ ਇਸ ਅਸੂਲ “ਪਹਿਚਾਣ ਗੁਪਤ ਰੱਖਣਾ ਸਾਡੀਆਂ ਪਰੰਪਰਾਵਾਂ ਦਾ ਅਧਿਆਤਮਿਕ ਆਧਾਰ ਸੀ, ਜੋ ਸਾਨੂੰ ਹਮੇਸ਼ਾ ਯਾਦ ਕਰਵਾਉਂਦਾ ਰਿਹਾ ਕਿ ਅਸੂਲ ਸ਼ਖਸ਼ੀਅਤਾਂ ਤੋਂ ਜ਼ਿਆਦਾ ਮਹੱਤਵਪੂਰਨ ਹਨ” ਇਸ ਦੇ ਮਾਰਗ ਦਰਸ਼ਨ ਸਦਕਾ, ਮੈਂ ਹਰ ਸਵੇਰ, ਆਪਣੇ ਗੋਡਿਆਂ ਭਾਰ ਹੋ ਕੇ ਰੱਬ ਦਾ ਇਹਨਾਂ ਤਿੰਨਾਂ ਗੱਲਾਂ ਲਈ ਧੰਨਵਾਦ ਕਰਦਿਆਂ ਹੋਇਆ ਸ਼ੁਰੂ ਕਰਦਾ ਹਾਂ ; ਮੈਂ ਜ਼ਿੰਦਾ ਹਾਂ, ਮੈਂ ਸੋਫੀ ਹਾਂ ਅਤੇ ਮੈਂ ਅਲਕੋਹੋਲਿਕਸ ਅਨੌਨੀਮਸ ਦਾ ਇੱਕ ਸਦੱਸ ਹਾਂ । ਤਦ ਮੈਂ “ਸ਼ੁਕਰੀਏ ਦੇ ਨਜ਼ਰੀਏ” ਦੇ ਨਾਲ ਜਿਉਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਏ.ਏ. ਦੇ ਦੱਸੇ ਜੀਵਨ ਢੰਗ ਦੀ, ਪੂਰੀ ਤਰਾਂ, ਅਗਲੇ ਚੌਵੀ ਘੰਟਿਆਂ ਲਈ, ਆਨੰਦ ਮਾਣਦਾ ਹਾਂ। ਏ.ਏ. ਐਸੀ ਚੀਜ਼ ਨਹੀਂ ਜਿਸ ਵਿੱਚ ਮੈਂ ਦਾਖਲਾ ਲਿਆ ਹੈ, ਸਗੋਂ ਇਹ ਢੰਗ ਹੈ ਜਿਸਨੂੰ ਮੈਂ ਜੀਉਂਦਾ ਹਾਂ ।