ਕਈ ਸਾਲ ਮੇਰੀ ਜ਼ਿੰਦਗੀ ਸਿਰਫ ਮੇਰੇ ਆਪਣੇ ਆਪ ਦੇ ਇਰਦ-ਗਿਰਦ ਹੀ ਘੁੰਮਦੀ ਰਹੀ । ਮੈਨੂੰ “ਮੈਂ” ਦੇ ਸਾਰੇ ਰੂਪਾਂ ਨੇ ਜਿਵੇਂ ਸਵੈ ਕੇਂਦਰਤਾ, ਆਪਣੇ ਤੇ ਤਰਸ ਖਾਣਾ, ਆਪਣਾ ਹੀ ਸੋਚਣਾ, ਜੋ ਸਭ ਹਉਮੈ ਤੋਂ ਹੀ ਉਭਰਦੇ ਹਨ, ਨੇ ਜਕੜਿਆ ਹੋਇਆ ਸੀ । ਅੱਜ ਅਲਕੋਹੋਲਿਕਸ ਅਨੌਨੀਮਸ ਦੇ ਭਾਇਚਾਰੇ ਰਾਹੀਂ ਮੈਨੂੰ ਬਾਰਾਂ ਕਦਮਾਂ ਅਤੇ ਬਾਰਾਂ ਪਰੰਪਰਾਵਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨ ਦਾ, ਆਪਣੇ ਸਮੂਹ ਅਤੇ ਪ੍ਰਾਯੋਜਕ ਦਾ – ਅਤੇ ਜੇ ਮੈਂ ਚਾਹਵਾਂ – ਜ਼ਿੰਦਗੀ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਪਰਸਥਿਤੀਆਂ ਵਿੱਚ ਆਪਣੇ ਹੰਕਾਰ ਨੂੰ ਇੱਕ ਪਾਸੇ ਕਰਨ ਦੀ ਸਮੱਰਥਾ ਦਾ ਤੋਹਫਾ ਮਿਲਿਆ ਹੈ ।
ਜਦੋਂ ਤੱਕ ਮੈਂ ਆਪਣੇ ਆਪ ਵਿੱਚ ਇਮਾਨਦਾਰੀ ਨਾਲ ਝਾਤੀ ਨਹੀਂ ਮਾਰੀ ਅਤੇ ਇਹ ਨਹੀਂ ਵੇਖਿਆ ਕਿ ਬਹੁਤ ਸਾਰੀਆਂ ਹਾਲਾਤਾਂ ਵਿੱਚ ਮੈਂ ਆਪ ਹੀ ਇੱਕ ਸਮੱਸਿਆ ਸੀ ਅਤੇ ਇਸ ਸੰਬੰਧ ਵਿੱਚ ਪੂਰੀ ਤਰਾਂ ਉੱਚਿਤ ਪ੍ਰਤੀਕਿਰਿਆ ਨਹੀਂ ਕੀਤੀ ਅਤੇ ਜਦੋਂ ਤੱਕ ਮੈਂ ਆਪਣੀਆਂ ਉਮੀਦਾਂ ਨੂੰ ਛੱਡ ਕੇ ਇਹ ਨਹੀਂ ਸਮਝ ਸਕਿਆ ਕਿ ਮੇਰੀ ਆਤਮ-ਸ਼ਾਤੀ ਦਾ ਇਹਨਾਂ ਗੱਲਾਂ ਨਾਲ ਸਿੱਧਾ ਸੰਬੰਧ ਸੀ, ਉਦੋਂ ਤੱਕ ਮੈਨੂੰ ਸ਼ਾਤੀ ਅਤੇ ਠੋਸ ਸੋਫੀਪਨ ਹਾਸਲ ਨਾ ਹੋ ਸਕਿਆ ।