ਮੈਂ ਸੋਚਦਾ ਹਾਂ ਕਿ ਇਹ ਸ਼ਬਦ ਏ.ਏ. ਨੇ ਤਿੰਨੋ ਵਿਰਸਿਆਂ ਰੋਗ-ਮੁਕਤੀ, ਏਕਤਾ ਅਤੇ ਸੇਵਾ, ਤੇ ਲਾਗੂ ਹੁੰਦਾ ਹੈ । ਮੈਂ ਚਾਹੁੰਦਾ ਹਾਂ ਕਿ ਖੁਸ਼ੀ ਦੀ ਮੰਜ਼ਿਲ ਵੱਲ ਵਧਦਿਆਂ, ਇਹ ਸ਼ਬਦ ਮੇਰੀ ਜ਼ਿੰਦਗੀ ਅਤੇ ਮਨ ਤੇ ਉਕਰੇ ਰਹਿਣ ।
ਅਲਕੋਹੋਲਿਕਸ ਅਨੌਨੀਮਸ ਦੇ ਸਹਿ ਸੰਚਾਲਕ ਬਿੱਲ ਡਬਲਿਯੂ ਵੱਲੋਂ ਅਕਸਰ ਪ੍ਰਯੋਗ ਕੀਤੇ ਜਾਣ ਵਾਲੇ ਇਹ ਸ਼ਬਦ ਉਸ ਨੂੰ ਸਮੂਹ ਦੀ ਵਿਵੇਕਬੁੱਧੀ ਰਾਹੀਂ ਕੀਤੇ ਫੈਸਲੇ ਸਦਕਾ ਕਹੇ ਗਏ ਸਨ । ਇਸ ਸਾਲ ਬਿੱਲ ਡਬਲਿਯੂ ਨੂੰ ਸਾਡੀ ਦੂਜੀ ਪਰੰਪਰਾ ਕਿ “ਸਾਡੇ ਸੇਵਕ ਵਿਸ਼ਵਾਸਪਾਤਰ ਸੇਵਕ ਹਨ, ਉਹ ਹੁਕਮ ਨਹੀਂ ਚਲਾਉਂਦੇ” ਦਾ ਸਾਰ ਸਮਝ ਆ ਗਿਆ ।
ਜਿਵੇਂ ਸ਼ੁਰੂ ਸ਼ੁਰੂ ਵਿੱਚ ਬਿੱਲ ਡਬਲਿਯੂ ਨੂੰ ਇਹ ਯਾਦ ਰੱਖਣ ਲਈ ਕਿਹਾ ਗਿਆ ਸੀ, ਮੈਂ ਸੋਚਦਾ ਹਾਂ ਕਿ ਉਸੀ ਤਰਾਂ ਸਾਨੂੰ ਵੀ ਸਮੂਹ ਦੇ ਫੈਸਲੇ ਲੈਣ ਲੱਗਿਆਂ, ਚੰਗੇ ਨਾਲ ਸਮਝੌਤਾ ਨਹੀਂ ਕਰ ਲੈਣਾ ਚਾਹੀਦਾ “ਸਗੋਂ ਹਮੇਸ਼ਾ ਸਭ ਤੋਂ ਚੰਗੇ” ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਹ ਆਮ ਯਤਨ ਇੱਕ ਹੋਰ ਉਦਾਹਰਣ ਹੈ ਕਿ ਜਿਵੇਂ ਵੀ ਅਸੀਂ ਸਮਝਦੇ ਹਾਂ ਆਪਣੇ ਆਪ ਨੂੰ ਸਮੂਹ ਦੀ ਵਿਵੇਕਬੁੱਧੀ ਰਾਹੀਂ ਪ੍ਰਗਟਾਉਂਦਾ ਹੈ । ਅਜਿਹੇ ਤਜ਼ਰਬੇ ਮੈਨੂੰ ਰੋਗ-ਮੁਕਤੀ ਦੇ ਸਹੀ ਰਸਤੇ ਤੇ ਚੱਲਣ ਲਈ ਮਦਦ ਕਰਦੇ ਹਨ । ਮੈਂ ਉੱਦਮ ਨੂੰ ਨਿਮਰਤਾ ਨਾਲ, ਜ਼ਿੰਮਾਵਾਰੀ ਨੂੰ ਧੰਨਵਾਦ ਨਾਲ ਜੋੜਨਾ ਸਿੱਖਦਾ ਹਾਂ ਅਤੇ ਇਸ ਤਰਾਂ ਆਪਣੇ ਚੌਵੀ ਘੰਟੇ ਦੇ ਕਾਯ੍ਰਕਰਮ ਨੂੰ ਜੀਉਣ ਦੀ ਖੁਸ਼ੀ ਦਾ ਆਨੰਦ ਮਾਣਦਾ ਹਾਂ ।